GTA News Media

Top Info Bar
22.1°C Toronto Loading date...
World

ਟਵਿੱਟਰ ਤੋਂ ਬਾਅਦ ਹੁਣ ਮੈਟਾ ਨੇ ਵੀ ਕੀਤੀ 11,000 ਕਰਮਚਾਰੀਆਂ ਦੀ ਛਾਂਟੀ

ਟਵਿੱਟਰ ਤੋਂ ਬਾਅਦ ਹੁਣ ਮੈਟਾ ਨੇ ਵੀ ਕੀਤੀ 11,000 ਕਰਮਚਾਰੀਆਂ ਦੀ ਛਾਂਟੀ
Share this post via:

ਟਵਿੱਟਰ ਤੋਂ ਬਾਅਦ ਹੁਣ ਮੈਟਾ ਵੱਲੋਂ ਵੀ ਆਪਣੇ 11 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਗਿਆ ਹੈ , ਜੋ ਕਿ ਕੁੱਲ ਕਰਮਚਾਰੀਆਂ ਦਾ ਲਗਭਗ 13 ਪ੍ਰਤੀਸ਼ਤ ਹੈ।ਪਿਛਲੇ ਹਫ਼ਤੇ, ਟਵਿੱਟਰ ਨੇ ਆਪਣੇ 7,500 ਕਰਮਚਾਰੀਆਂ ਵਿੱਚੋਂ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।ਐਲੋਨ ਮਸਕ ਨੇ ਆਪਣੇ ਟਵਿੱਟਰ ਦੀ ਮਲਕੀਅਤ ਸੰਭਾਲਣ ਤੋਂ ਬਾਅਦ ਕੰਪਨੀ ਦੀ ਆਮਦਨ ਵਿਚ ਹੋਈ ਭਾਰੀ ਗਿਰਾਵਟ ਦਾ ਇਲਜ਼ਾਮ ਕਾਰਕੁੰਨਾਂ ਦੇ ਸਿਰ ਮੜ੍ਹਿਆ ਸੀ।

ਆਪਣੇ ਮੁਲਾਜ਼ਮਾਂ ਨੂੰ ਭੇਜੀ ਇੱਕ ਈਮੇਲ ਵਿਚ ਸੀਈਓ ਮਾਰਕ ਜ਼ੁਕਰਬਰਗ ਨੇ ਘੱਟ ਰਹੀ ਆਮਦਨ ਅਤੇ ਤਕਨੀਕੀ ਉਦਯੋਗ ਦੀਆਂ ਸਮੱਸਿਆਵਾਂ ਦਾ ਹਵਾਲਾ ਦਿੱਤਾ ਹੈ।ਜ਼ੁਕਰਬਰਗ ਨੇ ਇਹ ਵੀ ਕਿਹਾ ਕਿ ਉਸਨੇ ਕੋਵਿਡ ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਤੇਜ਼ੀ ਨਾਲ ਵਿਕਾਸ ਦੀ ਉਮੀਦ ਕਰਦੇ ਹੋਏ ਤੇਜ਼ੀ ਨਾਲ ਭਰਤੀ ਕਰਨ ਦਾ ਫੈਸਲਾ ਲਿਆ ਸੀ। ਜ਼ੁਕਰਬਰਗ ਨੇ ਕਿਹਾ ਬਦਕਿਸਮਤੀ ਨਾਲ, ਇਹ ਉਸ ਤਰ੍ਹਾਂ ਨਹੀਂ ਚੱਲਿਆ ਜਿਸ ਤਰ੍ਹਾਂ ਮੈਂ ਉਮੀਦ ਕਰਦਾ ਸੀ।

ਇਸ ਤੋਂ ਇਲਾਵਾ ਕੰਪਨੀ ਨੂੰ ਟਿਕ ਟੌਕ ਤੋਂ ਵੀ ਸਖ਼ਤ ਟੱਕਰ ਮਿਲ ਰਹੀ ਹੈ ਕਿਉਂਕਿ ਵਧੇਰੇ ਨੌਜਵਾਨ ਇੰਸਟਾਗ੍ਰਾਮ ਦੇ ਮੁਕਾਬਲੇ ਟਿਕ ਟੌਕ ‘ਤੇ ਵੀਡੀਓਜ਼ ਪਾਉਂਦੇ ਹਨ। ਮੈਟਾ ਇੰਸਟਾਗ੍ਰਾਮ ਦੀ ਵੀ ਮਾਲਕ ਹੈ।ਜ਼ੁਕਰਬਰਗ ਨੇ ਕਿਹਾ ਅਸੀਂ ਆਪਣੇ ਕਾਰੋਬਾਰ ਵਿੱਚ ਲਾਗਤਾਂ ਵਿੱਚ ਕਟੌਤੀ ਕੀਤੀ ਹੈ, ਜਿਸ ਵਿੱਚ ਬਜਟ ਨੂੰ ਘਟਾਉਣਾ ਸ਼ਾਮਲ ਹੈ। ਅਸੀਂ ਆਪਣੀ ਕੁਸ਼ਲਤਾ ਨੂੰ ਵਧਾਉਣ ਲਈ ਟੀਮਾਂ ਦਾ ਪੁਨਰਗਠਨ ਕਰ ਰਹੇ ਹਾਂ।