GTA News Media

Top Info Bar
22.1°C Toronto Loading date...
Toronto/GTA

ਸਕੂਲ ‘ਚ ਦੋ ਵਿਦਿਆਰਥਣਾ ਨਾਲ ਜਿਨਸੀ ਸ਼ੋਸ਼ਣ ਤੋਂ ਬਾਅਦ ਸਕੂਲ ਦੇ ਫੋਟੋਗ੍ਰਾਫਰ ਨੂੰ ਕੀਤਾ ਚਾਰਜ

ਸਕੂਲ ‘ਚ ਦੋ ਵਿਦਿਆਰਥਣਾ ਨਾਲ ਜਿਨਸੀ ਸ਼ੋਸ਼ਣ ਤੋਂ ਬਾਅਦ ਸਕੂਲ ਦੇ ਫੋਟੋਗ੍ਰਾਫਰ ਨੂੰ ਕੀਤਾ ਚਾਰਜ
Share this post via:

ਸਤੰਬਰ ਮਹੀਨੇ ਨਿਊਮਾਰਕੀਟ ਦੇ ਇੱਕ ਸਕੂਲ ‘ਚ ਦੋ ਵਿਦਿਆਰਥਣਾ ਨਾਲ ਜਿਨਸੀ ਸ਼ੋਸ਼ਣ ਤੋਂ ਬਾਅਦ ਸਕੂਲ ਦੇ ਫੋਟੋਗ੍ਰਾਫਰ ਨੂੰ ਚਾਰਜ ਕੀਤਾ ਗਿਆ ਹੈ।

ਯੌਰਕ ਖੇਤਰੀ ਪੁਲਿਸ ਨੇ ਕਿਹਾ ਕਿ ਜਦੋਂ ਇੱਕ 15 ਸਾਲਾ ਪੀੜਤਾ ਨੇ ਜਿਨਸੀ ਹਮਲੇ ਦੀ ਰਿਪੋਰਟ ਕੀਤੀ ਤਾਂ ਉਨ੍ਹਾਂ ਨੇ ਸਕੂਲ ਫੋਟੋਗ੍ਰਾਫਰ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

YRP ਨੇ ਕਿਹਾ ਕਿ ਪਹਿਲੀ ਘਟਨਾ 16 ਸਤੰਬਰ, 2022 ਨੂੰ ਵਾਪਰੀ, ਜਦੋਂ ਪੀੜਤਾ ਆਪਣੀ ਸਕੂਲ ਦੀ ਤਸਵੀਰ ਖਿੱਚਵਾ ਰਹੀ ਸੀ।

ਪੁਲਿਸ ਨੇ ਕਿਹਾ ਕਿ ਇਸ ਜਾਂਚ ਦੌਰਾਨ ਉਸੇ ਹੀ ਸਕੂਲ ਤੋਂ ਇਕ ਹੋਰ 16 ਸਾਲਾ ਲੜਕੀ ਨੇ ਜਿਨਸੀ ਸ਼ੋਸ਼ਣ ਦੀ ਰਿਪੋਰਟ ਕੀਤੀ ਅਤੇ ਇਸੇ ਸ਼ੱਕੀ ਨੂੰ ਦੋਸ਼ੀ ਦੱਸਿਆ।

ਅਜੇ ਉਸ ਸਕੂਲ ਦੀ ਪਹਿਚਾਣ ਨਹੀਂ ਕੀਤੀ ਗਈ ਜਿੱਥੇ ਇਹ ਘਟਨਾ ਵਾਪਰੀ ਹੈ।

ਪੁਲਿਸ ਨੇ ਦੱਸਿਆ ਕਿ  ਸ਼ੱਕੀ ਨੂੰ ਦੋਵਾਂ ਘਟਨਾਵਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ।