(ਸਤਪਾਲ ਸਿੰਘ ਜੌਹਲ) ਬਰੈਂਪਟਨ ਵਿੱਚ ਕੱਲ੍ਹ (19 ਨਵੰਬਰ) ਨੂੰ ਨਾਨਕਸਰ ਗੁਰਦੁਆਰਾ (64 ਟਿੰਬਰਲੇਨ ਡ੍ਰਾਈਵ) ਜਾਂ ਪਰਸੋਂ (20 ਨਵੰਬਰ) ਨੂੰ ਮਿਸੀਸਾਗਾ `ਚ ਹਿੰਦੂ ਹੈਰੀਟਜ ਸੈਂਟਰ (6300 ਮਿਸੀਸਾਗਾ ਰੋਡ) ਵਿਖੇ CGI ਦੇ ਲਾਈਫ ਸਰਟੀਫਿਕੇਟ ਕੈਂਪ ਵਿੱਚ ਜਾਣਾ ਹੈ ਤਾਂ ਇਸ ਵਾਸਤੇ ਲੋੜੀਂਦਾ ਫਾਰਮ ਪ੍ਰਿੰਟ ਕਰਕੇ ਅੱਜ ਹੀ ਭਰ ਲਿਆ ਜਾਵੇ, ਅਤੇ ਆਪਣਾ ਪਾਸਪੋਰਟ ਨਾਲ਼ ਲਿਜਾਣਾ ਨਹੀਂ ਭੁੱਲਣਾ। ਆਪਣੇ ਕਾਗਜ਼ ਪੂਰੇ ਕਰਕੇ ਕੈਂਪ `ਚ ਪਹੁੰਚਣ ਨਾਲ਼ ਘੱਟ ਸਮੇਂ ਵਿੱਚ ਵੱਧ ਕੰਮ ਨਿਪਟੇਗਾ, ਹੋਰਨਾਂ ਦੇ ਕਸੂਰ ਕੱਢਣ ਵਾਲ਼ੀ ਅੜੀਅਲ ਬਹਿਸ ਤੇ ਗੁੱਸੇ ਤੋਂ ਬਚਾਓ ਰਹੇਗਾ। ਵਗੈਰਾ ਵਗੈਰਾ। ਆਪਣੀ ਪੂਰੀ ਤਿਆਰੀ ਨਾਲ਼ ਖੁਸ਼ੀ ਖੁਸ਼ੀ ਜਾਵੋ, ਤੇ ਖੁਸ਼ੀ ਖੁਸ਼ੀ ਵਾਪਿਸ ਪਰਤੋ। CGI ਦਾ ਫਾਰਮ ਡਾਊਨਲੋਡ ਕਰਨ ਲਈ ਵੈਬਸਾਈਟ ਇਹ ਹੈ: https://www.cgitoronto.gov.in/page/life-certificate/
(Satpal Singh Johal)- If you have plans to benefit from CGI’s upcoming Life Certificate camp tomorrow, November 19, at Nanaksar Gurdwara (64 Timberlane Drive) in Brampton, or on Sunday, November 20, at the Hindu Heritage Center (6300 Mississauga Road) in Mississauga, kindly get the required form printed and filled today. Additionally, don’t forget to take your passport with you. By completing your papers in advance, you will experience more work done in less time, and you will also not have to argue and blame others to get the (needed) form onsite. Go happily with your full preparation, and return happily. Here is the website to download the form you need: https://www.cgitoronto.gov.in/page/life-certificate/