GTA News Media

Top Info Bar
22.1°C Toronto Loading date...
Toronto/GTA

ਓਨਟਾਰੀਓ ਦੇ ਕਈ ਹਿੱਸਿਆਂ ਵਿੱਚ 50 ਤੋਂ 80 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ

ਓਨਟਾਰੀਓ ਦੇ ਕਈ ਹਿੱਸਿਆਂ ਵਿੱਚ 50 ਤੋਂ 80 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ
Share this post via:

ਐਨਵਾਇਰਮੈਂਟ ਕੈਨੇਡਾ ਨੇ ਕੇਂਦਰੀ ਓਨਟਾਰੀਓ ਲਈ ਸ਼ੁੱਕਰਵਾਰ ਅਤੇ ਵੀਕਐਂਡ ਵਿੱਚ ਤਿੰਨ ਬਰਫਬਾਰੀ ਅਲਰਟ ਜਾਰੀ ਕੀਤੇ ਹਨ। ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਵਿੱਚ ਇਸ ਹਫਤੇ 50 ਤੋਂ 80 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਖੇਤਰ ਵਿੱਚ 5 ਤੋਂ 10 ਸੈਂਟੀਮੀਟਰ ਤੱਕ ਬਰਫ ਡਿੱਗ ਸਕਦੀ ਹੈ।

ਪੱਛਮ ਵੱਲ, ਓਵੇਨ ਸਾਉਂਡ ਅਤੇ ਬਲੂ ਮਾਉਂਟੇਨਜ਼ ਵਿੱਚ ਲੰਬੇ ਸਮੇਂ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਅਤੇ ਸ਼ਨੀਵਾਰ, ਐਤਵਾਰ 50 ਤੋਂ 80 ਸੈਂਟੀਮੀਟਰ ਦੇ ਵਿਚਕਾਰ ਬਰਫਬਾਰੀ ਦੀ ਉਮੀਦ ਹੈ। ਇਸ ਦੇ ਨਾਲ ਹੀ  ਡਰਾਈਵਰਾਂ ਨੂੰ ਸਾਵਧਾਨੀ ਤੋਂ ਕੰਮ ਲੈਣ ਲਈ ਵੀ ਆਖਿਆ ਗਿਆ ਹੈ।ਇਸ ਤੋਂ ਇਲਾਵਾ ਇਸ ਹਫਤੇ ਇਨ੍ਹਾਂ ਇਲਾਕਿਆਂ ਵਿੱਚ ਬਰਫੀਲਾ ਤੂਫਾਨ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ।