GTA News Media

Top Info Bar
22.1°C Toronto Loading date...
World

ਵਿਸ਼ਵ ਕੱਪ ‘ਚ ਮੋਰੱਕੋ ਦੀ ਜਿੱਤ ਮਗਰੋਂ ਬੈਲਜੀਅਮ ਅਤੇ ਨੀਦਰਲੈਂਡ ‘ਚ ਹੋਏ ਦੰਗੇ

ਵਿਸ਼ਵ ਕੱਪ ‘ਚ ਮੋਰੱਕੋ ਦੀ ਜਿੱਤ ਮਗਰੋਂ  ਬੈਲਜੀਅਮ ਅਤੇ ਨੀਦਰਲੈਂਡ ‘ਚ ਹੋਏ ਦੰਗੇ
Share this post via:

ਫੁੱਟਬਾਲ ਫੀਫਾ  ਵਿਸ਼ਵ ਕੱਪ ‘ਚ ਬੀਤੀ ਦੇਰ ਸ਼ਾਮ ਬੈਲਜੀਅਮ ‘ਤੇ ਮੋਰੱਕੋ ਦੀ  2-0 ਦੀ ਜਿੱਤ ਤੋਂ ਬਾਅਦ ਬੈਲਜੀਅਮ ਅਤੇ ਨੀਦਰਲੈਂਡ ਦੇ ਕਈ ਸ਼ਹਿਰਾਂ ‘ਚ ਦੰਗੇ ਭੜਕ ਗਏ। ਬਰੱਸਲਜ਼ ਵਿੱਚ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਪੁਲਿਸ ਨੇ ਬ੍ਰਸੇਲਜ਼ ਵਿੱਚ ਲਗਭਗ ਇੱਕ ਦਰਜਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਦੋਂ ਕਿ ਉੱਤਰੀ ਸ਼ਹਿਰ ਐਂਟਵਰਪ ਵਿੱਚ ਵੀ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬ੍ਰਸੇਲਜ਼ ਪੁਲਿਸ ਦੇ ਬੁਲਾਰੇ ਇਲਸੇ ਵੈਨ ਡੀ ਕੇਰੇ ਨੇ ਕਿਹਾ ਕਿ ਕਈ ਦੰਗਾਕਾਰੀ ਸੜਕਾਂ ‘ਤੇ ਆ ਗਏ, ਕਾਰਾਂ, ਈ-ਸਕੂਟਰਾਂ ਨੂੰ ਅੱਗ ਲਗਾ ਦਿੱਤੀ ਅਤੇ ਵਾਹਨਾਂ ‘ਤੇ ਪਥਰਾਅ ਕੀਤਾ।

ਇਸ ਘਟਨਾ ‘ਚ ਇਕ ਵਿਅਕਤੀ ਦੇ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਬ੍ਰਸੇਲਜ਼ ਦੇ ਮੇਅਰ ਫਿਲਿਪ ਕਲੋਜ਼ ਨੇ ਲੋਕਾਂ ਨੂੰ ਸ਼ਹਿਰ ਦੇ ਕੇਂਦਰ ਵਿੱਚ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਧਿਕਾਰੀ ਸੜਕਾਂ ‘ਤੇ ਵਿਵਸਥਾ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਪੁਲਿਸ ਦੇ ਆਦੇਸ਼ਾਂ ਤੋਂ ਬਾਅਦ ਰੇਲ ਅਤੇ ਟਰਾਮ ਆਵਾਜਾਈ ਵਿੱਚ ਵਿਘਨ ਪਿਆ ਹੈ। ਕਲੋਜ਼ ਨੇ ਕਿਹਾ, ‘ਇਹ ਲੋਕ ਖੇਡ ਦੇ ਪ੍ਰਸ਼ੰਸਕ ਨਹੀਂ ਹਨ, ਇਹ ਦੰਗਾਕਾਰੀ ਹਨ।’

ਗ੍ਰਹਿ ਮੰਤਰੀ ਐਨੇਲੀਜ਼ ਵਰਲਿੰਡੇਨ ਨੇ ਕਿਹਾ, ‘ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕਿਵੇਂ ਮੁੱਠੀ ਭਰ ਲੋਕ ਸਥਿਤੀ ਨੂੰ ਖ਼ਰਾਬ ਕਰ ਰਹੇ ਹਨ।’ ਗੁਆਂਢੀ ਨੀਦਰਲੈਂਡ ਦੀ ਪੁਲਿਸ ਨੇ ਕਿਹਾ ਕਿ ਰੋਟਰਡਮ ਵਿੱਚ ਹਿੰਸਾ ਭੜਕ ਗਈ ਜਦੋਂ ਦੰਗਾ ਅਫਸਰਾਂ ਨੇ ਲਗਭਗ 500 ਲੋਕਾਂ ਦੇ ਇੱਕ ਫੁੱਟਬਾਲ ਸਮਰਥਕ ਸਮੂਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਪੁਲਿਸ ‘ਤੇ ਪਥਰਾਅ ਕੀਤਾ ਅਤੇ ਅੱਗਜ਼ਨੀ ਅਤੇ ਭੰਨਤੋੜ ਕੀਤੀ।ਇਸ ਘਟਨਾ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਬੀਤੀ ਦੇਰ ਸ਼ਾਮ ਕਈ ਸ਼ਹਿਰਾਂ ਵਿੱਚ ਅਸ਼ਾਂਤੀ ਦੀ ਸੂਚਨਾ ਮਿਲੀ। ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੀ ਰਾਜਧਾਨੀ ਐਮਸਟਰਡਮ ਅਤੇ ਹੇਗ ਵਿੱਚ ਅਸ਼ਾਂਤੀ ਦਾ ਮਾਹੌਲ ਹੈ।