GTA News Media

Top Info Bar
22.1°C Toronto Loading date...
Toronto/GTA

ਬੰਬ ਦੀ ਧਮਕੀ ਤੋਂ ਬਾਅਦ ਟੋਰਾਂਟੋ ਸਬਵੇਅ ਸਟੇਸ਼ਨ ਨੂੰ ਕਰਵਾਇਆ ਗਿਆ ਖਾਲੀ

ਬੰਬ ਦੀ ਧਮਕੀ ਤੋਂ ਬਾਅਦ ਟੋਰਾਂਟੋ ਸਬਵੇਅ ਸਟੇਸ਼ਨ ਨੂੰ ਕਰਵਾਇਆ ਗਿਆ ਖਾਲੀ
Share this post via:

ਟੋਰਾਂਟੋ ਦੇ ਇੱਕ ਸਬਵੇਅ ਸਟੇਸ਼ਨ ਨੂੰ ਸੋਮਵਾਰ ਸਵੇਰੇ ਖਾਲੀ ਕਰਵਾਇਆ ਗਿਆ ਜਦੋਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬੰਬ ਦੀ ਧਮਕੀ ਬਾਰੇ ਸੂਚਿਤ ਕੀਤਾ ਗਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਤੋਂ ਬਾਅਦ, ਸਟੀਲਜ਼ ਐਵੇਨਿਊ ਵੈਸਟ ਦੇ ਨੇੜੇ, ਪਾਇਨੀਅਰ ਵਿਲੇਜ ਸਬਵੇਅ ਸਟੇਸ਼ਨ ‘ਤੇ ਬੰਬ ਦੀ ਧਮਕੀ ਦੀ ਰਿਪੋਰਟ ਮਿਲੀ।

ਸਟੇਸ਼ਨ ਨੂੰ ਖਾਲੀ ਕਰਵਾ ਲਿਆ ਗਿਆ। ਤਕਰੀਬਨ ਸਵੇਰੇ 10:30 ਵਜੇ, ਟੋਰਾਂਟੋ ਟਰਾਂਜ਼ਿਟ ਕਮਿਸ਼ਨ ਨੇ ਘੋਸ਼ਣਾ ਕੀਤੀ ਕਿ ਸਟੇਸ਼ਨ ਨੂੰ clear ਕਰ ਦਿੱਤਾ ਗਿਆ ਹੈ ਅਤੇ ਸੇਵਾ ਮੁੜ ਸ਼ੁਰੂ ਹੋ ਗਈ ਸੀ।