ਸੇਂਟ ਕੈਥਰੀਨਜ਼ ‘ਚ ਲੱਗੀ ਭਿਆਨਕ ਅੱਗ, ਨੇੜਲੇ ਘਰਾਂ ਨੂੰ ਕਰਵਾਇਆ ਖਾਲੀ
ਸੇਂਟ ਕੈਥਰੀਨਜ਼ ਵਿੱਚ ਸਵੇਰੇ ਭਿਆਨਕ ਅੱਗ ਲੱਗ ਗਈ ਅਤੇ ਧਮਾਕੇ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ। ਪੁਲਿਸ ਨੇ ਆਖਿਆ ਕਿ ਉਨ੍ਹਾਂ ਨੂੰ ਸਵੇਰੇ 6:30 ਵਜੇ ਦੇ ਕਰੀਬ ਸੇਂਟ ਕੈਥਰੀਨਜ਼ ਦੇ ਉ਼ੱਤਰੀ ਸਿਰੇ ‘ਤੇ ਅੱਗ ਲੱਗਣ ਦੀ ਸੂਚਨਾਂ ਮਿਲੀ । ਫਾਇਰਫਾਈਟਰਜ਼ ਵੱਲੋਂ ਲਗਭਗ ਤਿੰਨ ਘੰਟਿਆਂ ਵਿੱਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂਆਤੀ ਪੜਾਵਾਂ ਵਿੱਚ ਹੈ ਅਤੇ ਅਜੇ ਤੱਕ ਜਾਣਕਾਰੀ ਸੀਮਤ ਹੈ। ਸੀਵੇਅ ਹੋਲੇਜ ਅਤੇ ਕੀਫਰ ਰੋਡ ਤੱਕ ਪਹੁੰਚਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਓਨਟਾਰੀਓ ਦੇ ਵਾਤਾਵਰਣ ਮੰਤਰਾਲੇ ਅਤੇ ਫਾਇਰ ਮਾਰਸ਼ਲ ਦੇ ਦਫਤਰ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
https://twitter.com/DivaMargaritas/status/1613516293012951041?ref_src=twsrc%5Etfw%7Ctwcamp%5Etweetembed%7Ctwterm%5E1613516293012951041%7Ctwgr%5Eaa8412a9a1543a062b63d63edd17768b6ca8de78%7Ctwcon%5Es1_c10&ref_url=https%3A%2F%2Fwww.cp24.com%2Fnews%2Femergency-crews-responding-to-explosion-large-fire-in-st-catharines-1.6227604