GTA News Media

Top Info Bar
22.1°C Toronto Loading date...
Health

ਸਰਦੀਆਂ ‘ਚ ਠੰਡੇ ਪਾਣੀ ਨਾਲ ਨਹਾਉਣ ਦੇ ਫਾਇਦੇ

ਸਰਦੀਆਂ ‘ਚ ਠੰਡੇ ਪਾਣੀ ਨਾਲ ਨਹਾਉਣ ਦੇ ਫਾਇਦੇ
Share this post via:

ਜ਼ਿਆਦਾਤਰ ਲੋਕ ਸਰਦੀ ‘ਚ ਠੰਡ ਤੋਂ ਬਚਣ ਲਈ ਕੋਸੇ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਸਰਦੀਆਂ ਵਿੱਚ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਗਰਮ ਪਾਣੀ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ ਪਰ ਅਜਿਹਾ ਨਹੀਂ ਹੈ, ਗਰਮ ਪਾਣੀ ਤੁਹਾਨੂੰ ਥੋੜ੍ਹੇ ਸਮੇਂ ਲਈ ਹੀ ਆਰਾਮ ਦੇ ਸਕਦਾ ਹੈ ਅਤੇ ਠੰਡਾ ਪਾਣੀ ਸਰੀਰ ਨੂੰ ਪੂਰੇ ਦਿਨ ਲਈ ਤਾਜ਼ਗੀ ਦਾ ਅਹਿਸਾਸ ਦਿੰਦਾ ਹੈ।

ਸਰਦੀਆਂ ‘ਚ ਠੰਡੇ ਪਾਣੀ ਨਾਲ ਨਹਾਉਣ ਨਾਲ ਤੁਹਾਡੀ ਚਮੜੀ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਸਰਦੀਆਂ ‘ਚ ਅਕਸਰ ਸਾਡੀ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਚਮੜੀ ‘ਤੇ ਖਾਰਸ਼ ਵੀ ਹੁੰਦੀ ਹੈ ਪਰ ਠੰਡੇ ਪਾਣੀ ਨਾਲ ਨਹਾਉਣ ਨਾਲ ਚਮੜੀ ‘ਤੇ ਖੁਜਲੀ ਬੰਦ ਹੋ ਜਾਂਦੀ ਹੈ। ਨਾਲ ਹੀ ਇਹ ਸਵੇਰੇ ਉੱਠਣ ‘ਚ ਵੀ ਮਦਦ ਕਰਦਾ ਹੈ। ਠੰਡੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਮਾਸਪੇਸ਼ੀਆਂ ਵਿਚ ਜੋ ਅਕੜਾਅ ਰਹਿ ਜਾਂਦੀ ਹੈ, ਉਹ ਵੀ ਠੀਕ ਹੋ ਜਾਂਦੀ ਹੈ। ਠੰਡੇ ਮੌਸਮ ਵਿਚ ਕੰਮ ਕਰਨ ਨਾਲ ਅਸੀਂ ਸਾਰਾ ਦਿਨ ਆਲਸੀ ਬਣਾ ਦਿੰਦੇ ਹਾਂ ਪਰ ਠੰਡਾ ਪਾਣੀ ਸਾਡੇ ਸਰੀਰ ਨੂੰ ਕਿਰਿਆਸ਼ੀਲ ਬਣਾਉਂਦਾ ਹੈ।

ਪਰ ਜੇਕਰ ਤੁਹਾਨੂੰ ਕੋਈ ਬੀਮਾਰੀ ਹੈ ਜਾਂ ਤੁਹਾਡੀ ਸਿਹਤ ਠੀਕ ਨਹੀਂ ਹੈ ਤਾਂ ਕੋਸੇ ਪਾਣੀ ਨਾਲ ਇਸ਼ਨਾਨ ਕਰੋ। ਠੰਡਾ ਪਾਣੀ ਹਰ ਕਿਸੇ ਦੇ ਸਰੀਰ ਲਈ ਠੀਕ ਨਹੀਂ ਹੁੰਦਾ। ਕਿਉਂਕਿ ਠੰਡੇ ਤਾਪਮਾਨ ‘ਚ ਠੰਡਾ ਪਾਣੀ ਤੁਹਾਨੂੰ ਬੀਮਾਰ ਵੀ ਕਰ ਸਕਦਾ ਹੈ। ਜੇਕਰ ਤੁਸੀਂ ਬਿਮਾਰ ਹੋ ਤਾਂ ਠੰਡੇ ਪਾਣੀ ਨਾਲ ਨਹਾਉਣ ਤੋਂ ਪਰਹੇਜ਼ ਕਰੋ। ਜਿਨ੍ਹਾਂ ਲੋਕਾਂ ਨੂੰ ਠੰਡੇ ਪਾਣੀ ਨਾਲ ਨਹਾਉਣ ਦੀ ਆਦਤ ਹੈ ਜਾਂ ਉਨ੍ਹਾਂ ਨੂੰ ਠੰਡੇ ਪਾਣੀ ਨਾਲ ਕੋਈ ਸਮੱਸਿਆ ਨਹੀਂ ਆ ਰਹੀ ਹੈ, ਉਨ੍ਹਾਂ ਲੋਕਾਂ ਨੂੰ ਸਰਦੀ ਦੇ ਮੌਸਮ ਵਿਚ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ।