GTA News Media

Top Info Bar
22.1°C Toronto Loading date...
Canada

ਅੱਜ ਦੀਆਂ ਖਾਸ ਖਬਰਾਂ

ਅੱਜ ਦੀਆਂ ਖਾਸ ਖਬਰਾਂ
Share this post via:

(ਸਤਪਾਲ ਸਿੰਘ ਜੌਹਲ)- 14 ਜਨਵਰੀ 2023, ਅਤੇ ਨਾਨਾਕਸ਼ਾਹੀ ਸੰਮਤ 554 ਦੇ ਮਾਘ ਮਹੀਨੇ ਦੀ ਸੰਗਰਾਂਦ ਦੇ ਦਿਨ ਵਿੱਚ ਜੀ ਆਇਆਂ ਨੂੰ।

– ਭਾਰਤ ਸਮੇਤ ਵਿਦੇਸ਼ੀ ਪਾਸਪੋਰਟਾਂ ਵਿੱਚ ਲੱਗੇ ਹੋਏ ਕੈਨੇਡਾ ਦੇ ਵੀਜਾ ਦੇ ਖਤਮ ਹੋਣ ਦੀ ਤਰੀਕ ਤੱਕ ਕੈਨੇਡਾ ਵਿੱਚ ਪਹੁੰਚਣ ਦੀ ਖੁਲ੍ਹ ਹੁੰਦੀ ਹੈ। ਕੈਨੇਡੀਅਨ ਵੀਜੇ ਵਾਲੇ ਪਾਸਪੋਰਟ ਦੀ ਤਰੀਕ ਖਤਮ ਹੋ ਜਾਵੇ ਤਾਂ ਨਵੇਂ ਅਤੇ ਪੁਰਾਣੇ (ਦੋਵੇਂ) ਪਾਸਪੋਰਟ ਕੋਲ਼ ਰੱਖ ਕੇ ਸਫਰ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਹਵਾਈ ਅੰਦਰ ਪਹੁੰਚ ਕੇ ਇਮੀਗ੍ਰੇਸ਼ਨ ਅਫਸਰਾਂ ਨੂੰ ਦੋਵੇਂ ਪਾਸਪੋਰਟ ਦਿਖਾਉਣੇ ਜਰੂਰੀ ਹਨ।

– ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਪੈਣਾ ਜਾਰੀ ਹੈ ਤੇ ਹਫਤੇ ਕੁ ਬਾਅਦ ਠੰਡ ਘਟਣ ਦੀ ਸੰਭਾਵਨਾ ਹੈ। ਪੰਜਾਬ ਅੰਦਰ ਬਠਿੰਡਾ ਇਲਾਕੇ ਵਿੱਚ ਸਭ ਤੋਂ ਵੱਧ ਠੰਡ ਪੈਣ ਦੀ ਖਬਰ ਹੈ।

– ਸੜਕਾਂ ਉਪਰ ਤੇਜੀਆਂ ਅਤੇ ਬੇਧਿਆਨੀਆਂ ਦਾ ਘਾਤਕ ਸਾਬਿਤ ਹੋਣਾ ਜਾਰੀ ਹੈ। ਬਹੁਤੀਆਂ ਟੱਕਰਾਂ ਦੇ ਪੀੜਤ ਟੱਬਰ (ਗੱਡੀਆਂ ਭਰ ਕੇ) ਧਾਰਮਿਕ ਅਸਥਾਨ ਵੱਲ੍ਹ, ਵਿਆਹ ਵਿੱਚ, ਕੋਈ ਤਿਓਹਾਰ ਮਨਾਉਣ ਵਗੈਰਾ ਜਾ ਰਹੇ ਜਾਂ ਪਰਤ ਰਹੇ ਹੁੰਦੇ ਹਨ।

– ਬੀਤੇ ਸਾਲ ਦੇ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਹਰੇਕ ਦਿਨ ਸੜਕਾਂ ਉਪਰ ਹੁੰਦੀਆਂ ਟੱਕਰਾਂ ਵਿੱਚ ਇਕ ਦਰਜਣ ਤੋਂ ਵੱਧ (365×13) ਮੌਤਾਂ ਹੋ ਜਾਂਦੀਆਂ ਹਨ।

– ਕੈਨੇਡਾ ਵਾਸਤੇ ਮਾਣ ਵਾਲੀ ਗੱਲ ਹੈ ਕਿ (ਦਹਾਕਿਆਂ ਤੋਂ) ਦੁਨੀਆਂ ਭਰ ਤੋਂ ਲੋਕ ਇਥੇ ਆਉਣ ਨੂੰ ਤਰਸਦੇ ਹਨ। ਇਸ ਸਮੇਂ ਵੀ 21 ਲੱਖ ਦੇ ਕਰੀਬ ਵਿਦੇਸ਼ੀ ਨਾਗਰਿਕਾਂ ਨੇ ਕੈਨੇਡਾ ਦੇ ਵੀਜਾ ਅਤੇ ਇਮੀਗ੍ਰੇਸ਼ਨ ਆਪਲਾਈ ਕੀਤੇ ਹੋਏ ਹਨ ਅਤੇ ਉਹ ਆਪਣੀਆਂ ਅਰਜੀਆਂ ਦੇ ਫੈਸਲੇ ਦੀ ਉਡੀਕ ਵਿੱਚ ਹਨ।

– ਇਸ ਸਮੇਂ 3 ਲੱਖ ਦੇ ਕਰੀਬ ਲੋਕ ਕੈਨੇਡਾ ਦੀ ਨਾਗਰਿਕਤਾ ਅਪਲਾਈ ਕਰਨ ਮਗਰੋਂ ਆਪਣੀਆਂ ਅਰਜੀਆਂ ਦੇ ਫੈਸਲੇ ਦੀ ਇੰਤਜਾਰ ਵਿੱਚ ਹਨ।

– ਕੈਨੇਡਾ ਦੀ ਸੰਸਦ ਦਾ ਸੈਸ਼ਨ 30 ਜਨਵਰੀ ਨੂੰ ਸ਼ੁਰੂ ਹੋਵੇਗਾ। ਉਂਟਾਰੀਓ ਦੀ ਵਿਧਾਨ ਸਭਾ ਦਾ ਸੈਸ਼ਨ 21 ਫਰਵਰੀ ਨੂੰ ਸ਼ੁਰੂ ਹੋਵੇਗਾ।