GTA News Media

Top Info Bar
22.1°C Toronto Loading date...
Toronto/GTA

ਸਕਾਰਬਰੋ: ਛੁਰੇਬਾਜ਼ੀ ਦੀ ਘਟਨਾਂ ਤੋਂ ਬਾਅਦ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ

ਸਕਾਰਬਰੋ: ਛੁਰੇਬਾਜ਼ੀ ਦੀ ਘਟਨਾਂ ਤੋਂ ਬਾਅਦ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ
Share this post via:

ਸਕਾਰਬਰੋ ਵਿੱਚ ਸ਼ੁੱਕਰਵਾਰ ਰਾਤ ਨੂੰ ਛੁਰੇਬਾਜ਼ੀ ਦੀ ਘਟਨਾਂ ਤੋਂ ਬਾਅਦ  ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ। ਇਹ ਘਟਨਾ ਸ਼ਾਮ ਕਰੀਬ 7:30 ਵਜੇ L’Amoreaux Sports Complex ਦੇ ਨੇੜੇ ਵਾਪਰੀ, ਜੋ ਕਿ Birchmount Road ਅਤੇ Finch Avenue East ਵਿੱਚ ਹੈ। ਟੋਰਾਂਟੋ ਦੇ ਪੈਰਾਮੈਡਿਕਸ ਨੇ ਪੀੜਤ ਦੀ ਪਛਾਣ  30 ਸਾਲਾ ਵਿਅਕਤੀ ਵਜੋਂ ਕੀਤੀ ਹੈ, ਜਿਸ ਦੀ ਹਾਲਤ ਗੰਭੀਰ ਹੈ। ਮੌਕੇ ‘ਤੇ ਇਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 416-808-2222 ‘ਤੇ ਟੋਰਾਂਟੋ ਪੁਲਿਸ ਨਾਲ ਜਾਂ 416-222-8477 (TIPS) ਜਾਂ www.222tips.com ‘ਤੇ ਗੁਮਨਾਮ ਤੌਰ ‘ਤੇ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਲਈ ਕਿਹਾ ਹੈ।