GTA News Media

Top Info Bar
22.1°C Toronto Loading date...
Health

ਮੇਥੀ ਖਾਣ ਦੇ ਸਿਹਤਮੰਦ ਫਾਇਦੇ

ਮੇਥੀ ਖਾਣ ਦੇ ਸਿਹਤਮੰਦ ਫਾਇਦੇ
Share this post via:

ਸਰਦੀਆਂ ਵਿੱਚ ਮੇਥੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਹਰੀ ਮੇਥੀ ਦੀ ਵਰਤੋਂ ਸਬਜ਼ੀ, ਜੂਸ ਅਤੇ ਪਰੌਂਠੇ ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ, ਜੋ ਸਿਹਤ ਲਈ Healthy ਹੀ ਨਹੀਂ ਸਗੋਂ ਖਾਣੇ ਦਾ ਸੁਆਦ ਵੀ ਵਧਾਉਂਦੀ ਹੈ। ਹਰੀ ਮੇਥੀ ਸਵਾਦ ’ਚ ਭਾਵੇਂ ਕੌੜੀ ਹੁੰਦੀ ਹੈ ਪਰ ਇਹ ਖਾਣ ’ਚ ਹਲਕੀ ਅਤੇ ਸਰੀਰ ’ਤੇ ਗਰਮ ਅਸਰ ਕਰਦੀ ਹੈ। ਮੇਥੀ ਦੇ ਪੱਤਿਆਂ ’ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਵਿਟਾਮਿਨ, ਖਣਿਜ ਤੱਤ ਅਤੇ ਹੋਰ ਬਹੁਤ ਸਾਰੇ ਅਲਕਾਲਈਡਜ਼ ਆਦਿ ਖ਼ੁਰਾਕੀ ਤੱਤ ਮਿਲਦੇ ਹਨ। ਆਓ ਜਾਣਦੇ ਹਾਂ  ਮੇਥੀ ਖਾਣ ਦੇ ਸਿਹਤਮੰਦ ਫਾਇਦਿਆਂ ਬਾਰੇ:

ਯੂਰਿਨ ਸਬੰਧੀ ਸਮੱਸਿਆ
ਵਾਰ-ਵਾਰ ਯੂਰਿਨ ਸਬੰਧੀ ਸਮੱਸਿਆ ਹੋਣ ‘ਤੇ ਮੇਥੀ ਦੀਆਂ ਪੱਤੀਆਂ ਦਾ ਰਸ ਪੀਓ। ਰੋਜ਼ਾਨਾ ਸੇਵਨ ਕਰਨ ਨਾਲ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ।

ਸ਼ੂਗਰ ਕੰਟਰੋਲ

ਅਧਿਐਨ ਦੇ ਅਨੁਸਾਰ, ਮੇਥੀ ਵਿੱਚ ਪਾਏ ਜਾਣ ਵਾਲੇ ਮਿਸ਼ਰਣ ਵਿੱਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ। ਮੇਥੀ ਦੀ ਵਰਤੋਂ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ ਮੇਥੀ ਦੀਆਂ ਪੱਤੀਆਂ ਨੂੰ ਡਾਈਟ ‘ਚ ਸ਼ਾਮਲ ਕਰੋ।

ਪੇਟ ਲਈ ਫਾਇਦੇਮੰਦ
ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਕਬਜ਼, ਗੈਸ ਜਾਂ ਹੋਰ ਪੇਟ ਸੰਬੰਧੀ ਦਿੱਕਤਾਂ ਨੂੰ ਦੂਰ ਕਰਨ ਲਈ ਮੇਥੀ ਵਰਦਾਨ ਸਾਬਤ ਹੁੰਦੀ ਹੈ। ਹਰੀ ਮੇਥੀ ਦੀ ਸਬਜ਼ੀ ਖਾਣ ਨਾਲ ਪਾਚਨ ਤੰਤਰ ਸਹੀ ਢੰਗ ਨਾਲ ਕੰਮ ਕਰਨ ਲੱਗਦਾ ਹੈ। ਇਸ ਨਾਲ ਇਮਿਊਨ ਸਿਸਟਮ ਸਟ੍ਰਾਂਗ ਹੁੰਦਾ ਹੈ ਅਤੇ ਪੇਟ ਨਾਲ ਜੁੜੀਆਂ ਮੁਸ਼ਕਲਾਂ ਆਪਣੇ ਆਪ ਸਹੀ ਹੋਣ ਲੱਗਦੀਆਂ ਹਨ।

ਜੋੜਾਂ ਦਾ ਦਰਦ
ਵੱਡੇ ਬਜ਼ੁਰਗਾਂ ਨੂੰ ਤੁਸੀਂ ਸਰਦੀਆਂ ‘ਚ ਮੇਥੀ ਅਤੇ ਮੇਵੇ ਦੇ ਲੱਡੂ ਖਾਂਦੇ ਜ਼ਰੂਰ ਦੇਖਿਆ ਹੋਵੇਗਾ। ਉਹ ਇਹ ਸਭ ਇਸ ਕਰਕੇ ਖਾਂਦੇ ਹਨ, ਕਿਉਂਕਿ ਇਨ੍ਹਾਂ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ। ਮੇਥੀ ਦੇ ਬੀਜਾਂ ਦੀ ਤਰ੍ਹਾਂ ਹਰੀ ਮੇਥੀ ਦੀ ਸਬਜ਼ੀ ਬਣਾ ਕੇ ਖਾਣ ਨਾਲ ਵੀ ਜੋੜਾਂ ’ਚ ਹੋਣ ਵਾਲੀ ਦਰਦ ਠੀਕ ਹੋ ਜਾਂਦੀ ਹੈ।

ਭਾਰ ਘੱਟ ਕਰੇ

ਮੇਥੀ ਦਾ ਸੇਵਨ ਜ਼ਿਆਦਾ ਖਾਣ ਦੀ ਇੱਛਾ ਘੱਟ ਕਰਦਾ ਹੈ। ਇਸ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। 2015 ਦੇ ਇੱਕ ਅਧਿਐਨ ਵਿੱਚ, ਕੋਰੀਆਈ ਔਰਤਾਂ ਦੇ ਇੱਕ ਸਮੂਹ ਨੂੰ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਫੈਨਿਲ ਪਾਣੀ ਅਤੇ ਇੱਕ ਹੋਰ ਸਮੂਹ ਨੂੰ ਮੇਥੀ ਦਾ ਪਾਣੀ ਦਿੱਤਾ ਗਿਆ ਸੀ। ਨਤੀਜੇ ਵਜੋਂ, ਮੇਥੀ ਦੇ ਪਾਣੀ ਦਾ ਸੇਵਨ ਕਰਨ ਵਾਲੀਆਂ ਔਰਤਾਂ ਨੂੰ ਪੇਟ ਭਰਿਆ ਮਹਿਸੂਸ ਹੋਣ ਕਾਰਨ ਭਾਰ ਵਿੱਚ ਕਮੀ ਦਾ ਅਨੁਭਵ ਹੋਇਆ।

ਬਲੱਡ ਪ੍ਰੈਸ਼ਰ
ਹਰੀ ਮੇਥੀ ਦੀ ਸਬਜ਼ੀ ‘ਚ ਪਿਆਜ਼ ਪਾ ਕੇ ਖਾਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਲੋਅ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦੇ ਲਈ ਮੇਥੀ ਮਸਾਲੇ ਵਾਲੀ ਸਬਜ਼ੀ ਬਹੁਤ ਲਾਭਕਾਰੀ ਹੁੰਦੀ ਹੈ।

ਦਿਲ ਲਈ ਫਾਇਦੇਮੰਦ

ਮੇਥੀ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਅਤੇ ਬਲੱਡ ਪ੍ਰੈਸ਼ਰ ਨੂੰ ਸੁਧਾਰਨ ਵਿੱਚ ਕਾਰਗਰ ਹੈ। ਮੇਥੀ ਦਾ ਸੇਵਨ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ। ਮੇਥੀ ਖ਼ਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਘਟਾਉਣ ਅਤੇ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।