GTA News Media

Top Info Bar
22.1°C Toronto Loading date...
Toronto/GTA

ਸੰਜੇ ਮਦਾਨ ਦਾ 7.5 ਕਰੋੜ ਡਾਲਰ ਦਾ ਇੱਕ ਹੋਰ ਘਪਲਾ ਆਇਆ ਸਾਹਮਣੇ: ਓਨਟਾਰੀਓ ਸਰਕਾਰ

ਸੰਜੇ ਮਦਾਨ ਦਾ 7.5 ਕਰੋੜ ਡਾਲਰ ਦਾ ਇੱਕ ਹੋਰ ਘਪਲਾ ਆਇਆ ਸਾਹਮਣੇ: ਓਨਟਾਰੀਓ ਸਰਕਾਰ
Share this post via:

ਓਨਟਾਰੀਓ ਸਰਕਾਰ ਨੇ ਅਦਾਲਤ ‘ਚ ਦਾਅਵਾ ਕੀਤਾ ਕਿ ਸੰਜੇ ਮਦਾਨ ਨੇ 9 ਜਣਿਆਂ ਨਾਲ ਮਿਲ ਕੇ 7.5 ਕਰੋੜ ਡਾਲਰ ਦਾ ਇੱਕ ਹੋਰ ਘਪਲਾ ਵੀ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਪਰਿਵਾਰ `ਤੇ ਸਰਕਾਰੀ ਖ਼ਜ਼ਾਨੇ ‘ਚੋਂ ਇੱਕ ਕਰੋੜ 10 ਲੱਖ ਡਾਲਰ ਕਢਵਾਉਣ ਦੇ ਦੋਸ਼ ਲੱਗੇ ਸਨ ਪਰ ਹੁਣ ਕੰਪਿਊਟਰ ਠੇਕਿਆਂ ‘ਚੋਂ ਕਮਿਸ਼ਨ ਖਾਣ ਦੇ ਦੋਸ਼ ਵੀ ਦਿੱਤੇ ਗਏ ਹਨ।

ਇੱਕ ਰਿਪੋਰਟ ਮੁਤਾਬਕ ਓਨਟਾਰੀਓ ਸਰਕਾਰ ਨੇ ਅਦਾਲਤ ‘ਚ ਦੋਸ਼ ਲਾਇਆ ਹੈ ਕਿ ਕੰਪਿਊਟਰ ਠੇਕਿਆਂ ਦੀ ਅਲਾਟਮੈਂਟ ਦੌਰਾਨ ਵੱਡੇ ਪੱਧਰ ‘ਤੇ ਘਪਲਾ ਹੋਇਆ ਅਤੇ ਸਰਕਾਰੀ ਖ਼ਜ਼ਾਨੇ ਨੂੰ 75 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਓਨਟਾਰੀਓ ਸਰਕਾਰ ਦੇ ਵਕੀਲਾਂ ਵੱਲੋਂ ਸੁਪੀਰੀਅਰ ਕੋਰਟ ਵਿੱਚ ਦਾਇਰ ਦਸਤਾਵੇਜ਼ਾਂ ਮੁਤਾਬਕ ਸੂਬਾ ਸਰਕਾਰ ਨੇ ਸਰਵਿਸ ਕਾਂਟਰੈਕਟਸ ਦੀ ਫ਼ੀਸ ਵਜੋਂ 40 ਮਿਲੀਅਨ ਡਾਲਰ ਅਦਾ ਕੀਤੇ ਜੋ ਰਿਸ਼ਵਤ ਲੈ ਕੇ ਦਿੱਤੇ ਗਏ।

ਠੇਕੇ ਹਾਸਲ ਕਰਨ ਵਾਲਿਆਂ ਨੇ ਲਗਭਗ 35 ਮਿਲੀਅਨ ਡਾਲਰ ਦਾ ਕਮਿਸ਼ਨ ਅਦਾ ਕੀਤਾ ਜਿਸ ਦੇ ਨਤੀਜੇ ਵਜੋਂ ਸਰਕਾਰ ਨੂੰ ਕੁੱਲ 75 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਇਸ ਤੋਂ ਪਹਿਲਾਂ ਓਨਟਾਰੀਓ ਸਰਕਾਰ ਨੇ ਦੋਸ਼ ਲਾਏ ਸਨ ਕਿ ਸੰਜੇ ਮਦਾਨ ਅਤੇ ਉਸ ਦੀ ਪਤਨੀ ਨੇ ਸਰਕਾਰੀ ਨੌਕਰੀ ਦੌਰਾਨ ਪਰਿਵਾਰ ਭਲਾਈ ਯੋਜਨਾ ਲਈ ਰੱਖੀ ਰਕਮ ‘ਚੋਂ ਇੱਕ ਕਰੋੜ 10 ਲੱਖ ਡਾਲਰ ਫ਼ਰਜ਼ੀ ਖਾਤਿਆਂ ਵਿਚ ਜਮ੍ਹਾਂ ਕਰਵਾਏ। ਅਦਾਲਤੀ ਦਸਤਾਵੇਜ਼ਾਂ ‘ਚ ਸੰਜੇ ਮਦਾਨ, ਸ਼ਾਲਿਨੀ ਮਦਾਨ, ਇਨ੍ਹਾਂ ਦੇ ਬੇਟਿਆਂ ਚਿਨਮਯ ਅਤੇ ਉਜਵਲ ਤੋਂ ਇਲਾਵਾ ਇੱਕ ਹੋਰ ਸਾਥੀ ਵਿਧਾਨ ਸਿੰਘ ਦਾ ਨਾਂ ਵੀ ਸ਼ਾਮਲ ਹੈ ਜਿਨ੍ਹਾਂ ਨੇ ਕਥਿਤ ਤੌਰ ‘ਤੇ ਬੈਂਕ ਆਫ਼ ਮੋਂਟਰੀਅਲ, ਰਾਇਲ ਬੈਂਕ ਆਫ਼ ਕੈਨੇਡਾ, ਟੀ.ਡੀ. ਅਤੇ ਭਾਰਤ ਦੇ ਆਈ.ਸੀ.ਆਈ. ਸੀ.ਆਈ. ਬੈਂਕ ਦੇ ਹਜ਼ਾਰਾਂ ਖਾਤਿਆਂ ਰਾਹੀਂ ਰਕਮ ਖੁਰਦ-ਬੁਰਦ ਕੀਤੀ।