GTA News Media

Top Info Bar
22.1°C Toronto Loading date...
Toronto/GTA

ਮੂਸੇਵਾਲਾ ਦੀ ਯਾਦ ‘ਚ ਰੱਖਿਆ ਜਾਵੇਗਾ ਬਰੈਂਪਟਨ ਸਟ੍ਰੀਟ ਦਾ ਨਾਮ

ਮੂਸੇਵਾਲਾ ਦੀ ਯਾਦ ‘ਚ ਰੱਖਿਆ ਜਾਵੇਗਾ ਬਰੈਂਪਟਨ ਸਟ੍ਰੀਟ ਦਾ ਨਾਮ
Share this post via:

ਕੌਂਸਲਰ ਹਰਕੀਰਤ ਸਿੰਘ ਵੱਲੋਂ ਤਜਵੀਜ਼ ਪੇਸ਼ ਕੀਤੀ ਗਈ ਹੈ, ਬਰੈਂਪਟਨ ਦੀ ਸਟ੍ਰੀਟ ਨੂੰ ‘ਮੁਸਾ` ਨਾਮ ਦਿੱਤਾ ਜਾ ਸਕਦਾ ਹੈ ਜੋ ਸ਼ੁਭਦੀਪ ਸਿੰਘ ਸਿੱਧੂ ਦੇ ਪਿੰਡ ਦਾ ਨਾਮ ਹੈ। ਤਜਵੀਜ਼ ਨੂੰ ਜਲਦ ਪ੍ਰਵਾਨਗੀ ਮਿਲਣ ਦੀ ਉਮੀਦ ਹੈ। ਹਰਕੀਰਤ ਸਿੰਘ ਨੇ ਕਿਹਾ ਕਿ ਬਰੈਂਪਟਨ ਵਾਸੀਆਂ ਲਈ ਸਿੱਧੂ ਮੂਸੇਵਾਲਾ ਇੱਕ ਅਹਿਮ ਸ਼ਖਸੀਅਤ ਹੈ।

ਬਰੈਂਪਟਨ ਸਿਟੀ ਕੌਂਸਲ ਵੱਲੋਂ ਇਹ ਕਦਮ ਅਜਿਹੇ ਸਮੇਂ ਚੁਕਿਆ ਗਿਆ ਹੈ ਜਦੋਂ 29 ਮਈ ਨੂੰ ਸ਼ੁਭਦੀਪ ਸਿੰਘ ਸਿੱਧੂ ਦੀ ਬਰਸੀ ਮਨਾਈ ਜਾਣੀ ਹੈ। ਇਸ ਤੋਂ ਪਹਿਲਾਂ ਬਰੈਂਪਟਨ ਸ਼ਹਿਰ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ‘ਚ ਮਿਊਰਲ ਦੀ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਤਹਿਤ ਵਿਚ 96 ਵਰਗ ਫੁੱਟ ਦੀ ਇਕ ਕੰਧ ‘ਤੇ ਪੇਂਟਿੰਗ ਬਣਾਈ ਗਈ ਹੈ। ਸਿੱਧੂ ਮੂਸੇਵਾਲਾ 2016 ਵਿਚ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਉਸ ਨੇ ਬਰੈਂਪਟਨ ‘ਚ ਕਾਫ਼ੀ ਸਮਾਂ ਬਤੀਤ ਕੀਤਾ।

ਇਸ ਤੋਂ ਪਹਿਲਾ ਸੁਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਦੀਵਾਰ ‘ਤੇ 12 ਫੁੱਟ ਗੁਣਾ 8 ਫੁੱਟ ਦਾ ਪੇਂਟਿੰਗ ਬਣਾਉਣ ਦੀ ਹਰੀ ਝੰਡੀ ਦਿੱਤੀ ਗਈ ਸੀ। ਪੇਂਟਿੰਗ ਤਿਆਰ ਕਰਨ ਦਾ ਕੰਮ ਵਾਲੰਟੀਅਰ ਆਰਟਿਸਟਾਂ ਵੱਲੋਂ ਕੀਤਾ ਗਿਆ ਹੈ ਤੇ ਇਸ ਦਾ ਡਿਜ਼ਾਈਨ ਜੈਸਮਿਨ ਪਨੂੰ ਵੱਲੋਂ ਤਿਆਰ ਕੀਤਾ ਗਿਆ ਜਿਸ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਰਾਇਲ ਓਨਟਾਰੀਓ ਮਿਊਜ਼ੀਅਮ ਸਣੇ ਕਈ ਨਾਮੀ ਥਾਵਾਂ ‘ਤੇ ਲੱਗ ਚੁੱਕੀ ਹੈ। ਬਰੈਂਪਟਨ ਵਿਖੇ ਸਿੱਧੂ ਦੀ ਯਾਦ ਵਿੱਚ ਰੁੱਖ ਲਗਾਕੇ ਵੀ ਸ਼ਰਧਾਂਜਲੀ ਦਿੱਤੀ ਗਈ ਸੀ।