GTA News Media

Top Info Bar
22.1°C Toronto Loading date...
Canada

ਕੈਨੇਡੀਅਨਜ਼ ਵਿਚ ਕਿੰਗ ਚਾਰਲਜ਼ ਦੀ ਲੋਕਪ੍ਰੀਅਤਾ ਘੱਟ: ਸਰਵੇਖਣ

ਕੈਨੇਡੀਅਨਜ਼ ਵਿਚ ਕਿੰਗ ਚਾਰਲਜ਼ ਦੀ ਲੋਕਪ੍ਰੀਅਤਾ ਘੱਟ: ਸਰਵੇਖਣ
Share this post via:

ਇੱਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਕੈਨੇਡੀਅਨਜ਼ ਵਿਚ ਕਿੰਗ ਚਾਰਲਜ਼ ਦੀ ਲੋਕਪ੍ਰੀਅਤਾ ਬਹੁਤੀ ਨਹੀਂ ਹੈ। ਐਂਗਸ ਰੀਡ ਦੇ ਇੱਕ ਨਵੇਂ ਸਰਵੇਖਣ ਵਿਚ ਸ਼ਾਮਲ ਹੋਏ 60 % ਉੱਤਰਦਾਤਾ ਕਿੰਗ ਚਾਰਲਜ਼ ਨੂੰ ਰਾਜਾ ਮੰਨਣ ਦੇ ਖ਼ਿਲਾਫ਼ ਹਨ। 28 % ਨੇ ਕਿਹਾ ਕਿ ਉਹ ਚਾਰਲਜ਼ ਬਾਰੇ ਅਨੁਕੂਲ ਨਜ਼ਰੀਆ ਰੱਖਦੇ ਹਨ, ਜਦਕਿ ਲਗਭਗ ਅੱਧੇ (48%) ਨੇ ਕਿਹਾ ਕਿ ਚਾਰਲਜ਼ ਦੇ ਪੱਖ ਵਿਚ ਨਜ਼ਰੀਆ ਨਹੀਂ ਰੱਖਦੇ।

ਚਾਰਲਜ਼ ਦੀ ਪਤਨੀ ਬਾਰੇ ਵੀ ਕੈਨੇਡੀਅਨਜ਼ ਦਾ ਨਜ਼ਰੀਆ ਅਜਿਹਾ ਹੀ ਦੇਖਣ ਨੂੰ ਮਿਲਿਆ।  ਮਹਾਰਾਣੀ ਐਲੀਜ਼ਾਬੈਥ ਦੇ ਦਿਹਾਂਤ ਤੋਂ ਬਾਅਦ, ਇਸ ਬਾਰੇ ਕਾਫ਼ੀ ਚਰਚਾ ਹੋਈ ਸੀ ਕਿ ਚਾਰਲਜ਼ ਦੇ ਰਾਜਾ ਬਣਨ ਮਗਰੋਂ ਉਨ੍ਹਾਂ ਦੀ ਪਤਨੀ ਕੈਮਿਲਾ ਨੂੰ ਕੀ ਕਹਿ ਕੇ ਸੰਬੋਧਤ ਕੀਤਾ ਜਾਵੇਗਾ। ਸ਼ੁਰੂਆਤ ਵਿਚ ਉਨ੍ਹਾਂ ਨੂੰ ਕੁਈਨ ਕੌਨਸਰਟ ਕਿਹਾ ਗਿਆ, ਜੋ ਟਾਈਟਲ ਉਨ੍ਹਾਂ ਨੂੰ ਕੁਈਨ ਐਲੀਜ਼ਾਬੈਥ ਨੇ ਦਿੱਤਾ ਸੀ। ਪਰ ਜਦੋਂ 6 ਮਈ ਨੂੰ ਹੋਣ ਵਾਲੀ ਤਾਜਪੋਸ਼ੀ ਦੇ ਬਕਿੰਘਮ ਪੈਲੇਸ ਵੱਲੋਂ ਸੱਦੇ ਪੱਤਰ ਭੇਜੇ ਗਏ ਤਾਂ ਕੈਮਿਲਾ ਨੂੰ ਕੁਈਨ ਕੈਮਿਲਾ ਲਿਖਿਆ ਗਿਆ ਹੈ।

ਐਂਗਸ ਰੀਡ ਦੇ ਸਰਵੇਖਣ ਦੇ 66 % ਉੱਤਰਦਾਤਾਵਾਂ ਦਾ ਕਹਿਣਾ ਹੈ ਕਿ ਉਹ ਕੈਮਿਲਾ ਨੂੰ ਕੈਨੇਡਾ ਦੀ ਰਾਣੀ ਵੱਜੋਂ ਮਾਨਤਾ ਦਿੱਤੇ ਜਾਣ ਦੇ ਖ਼ਿਲਾਫ਼ ਹਨ। 60 % ਨੇ ਕਿਹਾ ਕਿ ਉਨ੍ਹਾਂ ਨੂੰ ‘ਰਾਣੀ’ ਨਹੀਂ ਕਿਹਾ ਜਾਣਾ ਚਾਹੀਦਾ। 21 % ਦਾ ਮੰਨਣਾ ਹੈ ਕਿ ਕੈਮਿਲਾ ਨੂੰ ਕੁਈਨ ਦਾ ਖ਼ਿਤਾਬ ਰੱਖਣਾ ਚਾਹੀਦਾ ਹੈ, ਜਦ ਕਿ 19% ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਈਨ ਕੌਨਸਰਟ ਵੱਜੋਂ ਜਾਣਿਆ ਜਾਣਾ ਚਾਹੀਦਾ ਹੈ।