GTA News Media

Top Info Bar
22.1°C Toronto Loading date...
Canada

ਫ਼ੈਡਰਲ ਮੁਲਾਜ਼ਮਾਂ ਦੁਆਰਾ ‘ਰਣਨੀਤਿਕ ਲੋਕੇਸ਼ਨਾਂ’ ‘ਤੇ ਧਰਨੇ ਲਾਉਣ ਦੀ ਤਿਆਰੀ

ਫ਼ੈਡਰਲ ਮੁਲਾਜ਼ਮਾਂ ਦੁਆਰਾ ‘ਰਣਨੀਤਿਕ ਲੋਕੇਸ਼ਨਾਂ’ ‘ਤੇ ਧਰਨੇ ਲਾਉਣ ਦੀ ਤਿਆਰੀ
Share this post via:

ਫ਼ੈਡਰਲ ਵਰਕਰਾਂ ਵੱਲੋਂ ਚਲ ਰਹੀ ਹੜਤਾਲ ਹੁਣ ਛੇਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ ਅਤੇ ਯੂਨੀਅਨ ਦੁਆਰਾ ਹੜਤਾਲ ਨੂੰ ਤੀਬਰ ਕਰਨ ਦੀ ਤਿਆਰੀ ਖਿੱਚੀ ਜਾ ਰਹੀ ਹੈ। ਲੱਖਾਂ ਫ਼ੈਡਰਲ ਵਰਕਰਾਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ ਹੁਣ ਬੰਦਰਗਾਹਾਂ ਨਜ਼ਦੀਕ ਧਰਨੇ ਦੇਣ ਦੀ ਯੋਜਨਾ ਬਣਾ ਰਹੀ ਹੈ। ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ ਦਾ ਕਹਿਣਾ ਹੈ ਕਿ ਉਹਨਾਂ ਦੇ ਕੁਝ ਮੈਂਬਰ ਅੱਜ ਤੋਂ ਅਜਿਹੀਆਂ ਰਣਨੀਤਿਕ ਲੋਕੇਸ਼ਨਾਂ ‘ਤੇ ਧਰਨੇ ਲਾਉਣ ਬਾਰੇ ਸੋਣ ਰਹੇ ਹਨ, ਜਿੱਥੇ ਫ਼ੈਡਰਲ ਸਰਕਾਰ ਉੱਤੇ ਸਿੱਧਾ ਅਸਰ ਪਵੇਗਾ।

ਯੂਨੀਅਨ ਦੇ ਪ੍ਰੈਜ਼ੀਡੈਂਟ ਕ੍ਰਿਸ ਆਇਲਵਰਡ ਨੇ ਐਤਵਾਰ ਨੂੰ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਬੰਦਰਗਾਹਾਂ ‘ਤੇ ਧਰਨੇ ਲਾਉਣ ਨਾਲ ਆਯਾਤ-ਨਿਰਯਾਤ ਵਿਚ ਵਿਘਨ ਪਵੇਗਾ ਅਤੇ ਇਸਦਾ ਕੈਨੇਡੀਅਨ ਅਰਥਚਾਰੇ ‘ਤੇ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਸਥਿਤੀ ਚੋਂ ਜਲਦੀ ਤੋਂ ਜਲਦੀ ਨਿਕਲਣਾ ਚਾਹੁੰਦੇ ਹਨ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਕੈਨੇਡੀਅਨਜ਼ ਦੇ ਜੀਵਨ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੇ। ਹੁਣ ਤੱਕ ਯੂਨੀਅਨ ਦੁਆਰਾ ਸਰਕਾਰੀ ਇਮਾਰਤਾਂ, ਹਲਕਾ ਦਫ਼ਤਰਾਂ ਅਤੇ ਪਾਰਲੀਮੈਂਟ ਹਿੱਲ ਵਰਗੀਆਂ ਥਾਂਵਾਂ ‘ਤੇ ਧਰਨੇ ਲਾਏ ਗਏ ਹਨ।