ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਵਿਚ ਫ਼ਰਵਰੀ ਮਹੀਨੇ 0.1% ਦਾ ਵਾਧਾ ਦਰਜ ਕੀਤਾ ਗਿਆ ਹੈ। ਕੈਨੇਡੀਅਨ ਆਰਥਿਕਤਾ ਵਿਚ ਜਨਵਰੀ ਦੇ ਮੁਕਾਬਲੇ ਧੀਮਾਪਣ ਆਇਆ ਹੈ। ਜਨਵਰੀ ਵਿਚ ਆਰਥਿਕਤਾ ਵਿਚ 0.6% ਵਾਧਾ ਹੋਇਆ ਸੀ।
ਆਰਥਿਕ ਵਿਕਾਸ ਬਾਰੇ ਆਪਣੀ ਤਾਜ਼ਾ ਰਿਪੋਰਟ ਵਿਚ ਸਟੈਟਿਸਟਿਕਸ ਕੈਨੇਡਾ ਦੇ ਸ਼ੁਰੂਆਤੀ ਅਨੁਮਾਨ ਦਰਸਾਉਂਦੇ ਹਨ ਕਿ ਸਾਲ ਦੀ ਪਹਿਲੀ ਤਿਮਾਹੀ ਵਿਚ ਜੀਡੀਪੀ ਵਿਚ 2.5 % ਦਾ ਵਿਕਾਸ ਹੋਇਆ ਹੈ। ਫ਼ਰਵਰੀ ਦੌਰਾਨ ਮੁਲਕ ਵਿਚ ਥੋਕ ਰਿਟੇਲ ਵਪਾਰ ਅਤੇ ਨਿਰਮਾਣ ਵਿਚ ਧੀਮਾਪਣ ਆਇਆ। ਪਬਲਿਕ ਸੈਕਟਰ, ਪੇਸ਼ੇਵਰ ਅਤੇ ਤਕਨੀਕੀ ਸੇਵਾਵਾਂ, ਉਸਾਰੀ, ਵਿੱਤ ਅਤੇ ਇੰਸ਼ੋਰੈਂਸ ਵਿਚ ਵਿਕਾਸ ਦਰਜ ਕੀਤਾ ਗਿਆ।