GTA News Media

Top Info Bar
22.1°C Toronto Loading date...
Canada

ਕੈਨੇਡੀਅਨ ਆਰਥਿਕਤਾ ‘ਚ ਫ਼ਰਵਰੀ ਦੌਰਾਨ 0.1% ਦਾ ਮਾਮੂਲੀ ਵਿਕਾਸ

ਕੈਨੇਡੀਅਨ ਆਰਥਿਕਤਾ ‘ਚ ਫ਼ਰਵਰੀ ਦੌਰਾਨ 0.1% ਦਾ ਮਾਮੂਲੀ ਵਿਕਾਸ
Share this post via:

ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਵਿਚ ਫ਼ਰਵਰੀ ਮਹੀਨੇ 0.1% ਦਾ ਵਾਧਾ ਦਰਜ ਕੀਤਾ ਗਿਆ ਹੈ।  ਕੈਨੇਡੀਅਨ ਆਰਥਿਕਤਾ ਵਿਚ ਜਨਵਰੀ ਦੇ ਮੁਕਾਬਲੇ ਧੀਮਾਪਣ ਆਇਆ ਹੈ। ਜਨਵਰੀ ਵਿਚ ਆਰਥਿਕਤਾ ਵਿਚ 0.6% ਵਾਧਾ ਹੋਇਆ ਸੀ।

ਆਰਥਿਕ ਵਿਕਾਸ ਬਾਰੇ ਆਪਣੀ ਤਾਜ਼ਾ ਰਿਪੋਰਟ ਵਿਚ ਸਟੈਟਿਸਟਿਕਸ ਕੈਨੇਡਾ ਦੇ ਸ਼ੁਰੂਆਤੀ ਅਨੁਮਾਨ ਦਰਸਾਉਂਦੇ ਹਨ ਕਿ ਸਾਲ ਦੀ ਪਹਿਲੀ ਤਿਮਾਹੀ ਵਿਚ ਜੀਡੀਪੀ ਵਿਚ 2.5 % ਦਾ ਵਿਕਾਸ ਹੋਇਆ ਹੈ। ਫ਼ਰਵਰੀ ਦੌਰਾਨ ਮੁਲਕ ਵਿਚ ਥੋਕ ਰਿਟੇਲ ਵਪਾਰ ਅਤੇ ਨਿਰਮਾਣ ਵਿਚ ਧੀਮਾਪਣ ਆਇਆ। ਪਬਲਿਕ ਸੈਕਟਰ, ਪੇਸ਼ੇਵਰ ਅਤੇ ਤਕਨੀਕੀ ਸੇਵਾਵਾਂ, ਉਸਾਰੀ, ਵਿੱਤ ਅਤੇ ਇੰਸ਼ੋਰੈਂਸ ਵਿਚ ਵਿਕਾਸ ਦਰਜ ਕੀਤਾ ਗਿਆ।