GTA News Media

Top Info Bar
22.1°C Toronto Loading date...
Toronto/GTA

ਚਾਈਲਡ-ਕੇਅਰ ਦੀ ਫ਼ੀਸ ਘਟਣ ਕਰਕੇ ਓਨਟੇਰਿਓ ‘ਚ 1 ਲੱਖ ਤੋਂ ਵੱਧ ਔਰਤਾਂ ਦੇ ਜੌਬ ਮਾਰਕੀਟ ‘ਚ ਸ਼ਾਮਲ ਹੋਣ ਦੀ ਸੰਭਾਵਨਾ

ਚਾਈਲਡ-ਕੇਅਰ ਦੀ ਫ਼ੀਸ ਘਟਣ ਕਰਕੇ ਓਨਟੇਰਿਓ ‘ਚ 1 ਲੱਖ ਤੋਂ ਵੱਧ ਔਰਤਾਂ ਦੇ ਜੌਬ ਮਾਰਕੀਟ ‘ਚ ਸ਼ਾਮਲ ਹੋਣ ਦੀ ਸੰਭਾਵਨਾ
Share this post via:

ਓਨਟੇਰਿਓ ਦੇ ਫ਼ਾਈਨੈਂਸ਼ੀਅਲ ਅਕਾਊਂਟੇਬਿਲਿਟੀ ਆਫ਼ਿਸ (FAO) ਦੀ ਮੰਗਲਵਾਰ ਨੂੰ ਆਈ ਇੱਕ ਰਿਪੋਰਟ ਦਰਸਾਉਂਦੀ ਹੈ ਕਿ ਚਾਈਲਡ ਕੇਅਰ ਦੀ ਫ਼ੀਸ 10 ਡਾਲਰ ਪ੍ਰਤੀ ਘੰਟਾ ਹੋਣ ਕਰਕੇ 1 ਲੱਖ ਤੋਂ ਵੱਧ ਔਰਤਾਂ ਦੇ ਜੌਬ ਮਾਰਕੀਟ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

FAO ਦਾ ਕਹਿਣਾ ਹੈ ਕਿ 10 ਡਾਲਰ ਪ੍ਰਤੀ ਘੰਟਾ ਫ਼ੀਸ ਵਾਲਾ ਚਾਈਲਡ ਕੇਅਰ ਪ੍ਰੋਗਰਾਮ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ, ਓਨਟੇਰਿਓ ਵਿਚ 25 ਤੋਂ 84 ਸਾਲ ਦੀ ਔਰਤਾਂ ਦੀ ਨੌਕਰੀਆਂ ਵਿਚ ਹਿੱਸੇਦਾਰੀ 2022 ਦੇ 84% ਤੋਂ ਵਧ ਕੇ 2027 ਵਿਚ 85.6% ਤੋਂ 87.1% ਦੇ ਦਰਮਿਆਨ ਹੋ ਸਕਦੀ ਹੈ, ਪਰ ਇਹ ਸਿਰਫ਼ ਉਦੋਂ ਮੁਮਕਿਨ ਹੋਵੇਗਾ ਜੇ ਸੂਬਾ ਸਰਕਾਰ ਨਵੇਂ ਚਾਈਲਡ ਕੇਅਰ ਤਿਆਰ ਕਰੇ।

ਓਨਟੇਰਿਓ ਅਤੇ ਫ਼ੈਡਰਲ ਸਰਕਾਰ ਦਰਮਿਆਨ ਹੋਏ ਸਮਝੌਤੇ ਤਹਿਤ ਅਰਲੀ ਚਾਈਲਡ ਹੁਡ ਐਜੂਕੇਟਰਜ਼ ਦੀ ਤਨਖ਼ਾਹ 2022 ਵਿਚ 18 ਡਾਲਰ ਪ੍ਰਤੀ ਘੰਟਾ ਤੋਂ 25 ਡਾਲਰ ਪ੍ਰਤੀ ਘੰਟਾ ਹੋਣ ਤੱਕ ਹਰ ਸਾਲ 1 ਡਾਲਰ ਵਧਾਈ ਜਾਵੇਗੀ। ਓਨਟੇਰਿਓ ਦੀ ਅਸੋਸੀਏਸ਼ਨ ਔਫ਼ ਅਰਲੀ ਚਾਈਲਡਹੁਡ ਐਜੂਕੇਟਰਜ਼ ਨੇ ਸੂਬਾ ਸਰਕਾਰ ਨੂੰ ਇਹ ਵੇਜ ਰੇਟ ਤੁਰੰਤ 30 ਡਾਲਰ ਪ੍ਰਤੀ ਘੰਟਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਇਸ ਕਿੱਤੇ ਵਿਚ ਲੋਕ ਨੌਕਰੀਆਂ ‘ਤੇ ਬਰਕਰਾਰ ਰਹਿਣਗੇ।