ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਨੇ ਕਬੂਲ ਕੀਤਾ ਹੈ ਕਿ ਉਸਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਹੈ। ਇੱਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਹਾਂ ਮੈਂ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਹੈ। ਉਸਨੇ ਇਸਦੇ ਕਾਰਨਾਂ ਦਾ ਖੁਲਾਸਾ ਵੀ ਕੀਤਾ ਹੈ। ਇਸ ਦੇ ਇਲਾਵਾ ਉਸਨੇ ਕਿਹਾ ਕਿ ਸਲਮਾਨ ਖਾਨ ਵੀ ਸਾਡੇ ਨਿਸ਼ਾਨੇ ਉਤੇ ਹੈ, ਮੌਕਾ ਮਿਲੇਗਾ ਤਾਂ ਉਸਨੂੰ ਜ਼ਰੂਰ ਮਾਰਾਂਗੇ।
ਇਸ ਤੋਂ ਇਲਾਵਾ ਗੈਂਗਸਟਰ ਗੋਲਡੀ ਨੇ ਸਪੱਸ਼ਟ ਕੀਤਾ ਕਿ ਉਹ ਖਾਲਿਸਤਾਨ ਦੀ ਸਪੋਰਟ ਨਹੀਂ ਕਰਦਾ। ਉਸਨੇ ਇਹ ਵੀ ਕਿਹਾ ਕਿ ISI ਅਤੇ ਖਾਲਿਸਤਾਨ ਨਾਲ ਉਸਦੀ ਦੋਸਤੀ ਨਹੀਂ ਹੈ।ਗੋਲਡੀ ਬਰਾੜ ਨੇ ਕਿਹਾ ਕਿ ਮੈਂ ਸਾਫ ਕਰ ਦੇਣਾ ਚਾਹੁੰਦਾਂ ਹਾਂ ਕਿ ਜਿੰਨਾਂ ਲੋਕਾਂ ਨੇ ਦੇਸ਼ ਵਿੱਚ ਬੰਬ ਧਮਾਕੇ ਕੀਤੇ ਉਨ੍ਹਾਂ ਨਾਲ ਸਾਡੀ ਕੋਈ ਦੋਸਤੀ ਨਹੀਂ ਹੈ। ਉਸਨੇ ਕਿਹਾ ਕਿ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਗੱਲ ਹੁੰਦੀ ਸੀ। ਉਸਨੇ ਸਿੱਧੂ ਮੂਸੇਵਾਲਾ ਨਾਲ ਸੁਲਹਾ ਕਰਵਾਈ ਸੀ। ਉਸਨੇ ਕਿਹਾ ਕਿ ਉਹ ਡਰੱਗ ਵਿੱਚ ਡੀਲ ਨਹੀਂ ਕਰਦਾ । ਉਸਨੇ ਪਾਕਿਸਤਾਨ ਜਾਂ ਹਥਿਆਰਾਂ ਦੀ ਤਸਕਰੀ ਤੋਂ ਵੀ ਇਨਕਾਰ ਕੀਤਾ।