ਅੰਬ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ
ਗਰਮੀ ਦੇ ਮੌਸਮ ਵਿੱਚ ਅੰਬ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ । ਅੰਬ ਵਿੱਚ ਮੌਜੂਦ ਵਿਟਾਮਿਨ ਏ , ਆਇਰਨ , ਕਾਪਰ ਅਤੇ ਪੋਟਾਸ਼ੀਅਮ ਦੇ ਪੋਸ਼ਕ ਤੱਤ ਭਰਪੂਰ ਹੁੰਦੇ ਹਨ । ਵੈਸੇ ਤਾਂ ਅੰਬ ਸਰੀਰ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ , ਪਰ ਇਸ ਨੂੰ ਖਾਣ ਦਾ ਗਲਤ ਤਰੀਕਾ ਤੁਹਾਡੀ ਸਿਹਤ ਖਰਾਬ ਕਰ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਅੰਬ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਗਲਤ ਪ੍ਰਭਾਵ ਅਤੇ ਗੰਭੀਰ ਬੀਮਾਰੀਆਂ ਅਤੇ ਕਿਹੜੀਆਂ ਚੀਜ਼ਾਂ ਜਿਨ੍ਹਾਂ ਦਾ ਸੇਵਨ ਅੰਬ ਨਾਲ ਨਹੀਂ ਕਰਨਾ ਚਾਹੀਦਾ ।
ਕਰੇਲਾ
ਬਹੁਤ ਸਾਰੇ ਲੋਕ ਖਾਣਾ ਖਾਣ ਤੋਂ ਬਾਅਦ ਅੰਬ ਖਾਣਾ ਪਸੰਦ ਕਰਦੇ ਹਨ । ਪਰ ਕਦੇ ਵੀ ਕਰੇਲੇ ਦੀ ਸਬਜ਼ੀ ਖਾਣ ਤੋਂ ਬਾਅਦ ਅੰਬ ਦਾ ਸੇਵਨ ਨਹੀਂ ਕਰਨਾ ਚਾਹੀਦਾ । ਇਨ੍ਹਾਂ ਦੋਨਾਂ ਦਾ ਇਕੱਠਾ ਸੇਵਨ ਕਰਨ ਨਾਲ ਸਰੀਰ ਵਿੱਚ ਵਿਸ਼ੈਲੇ ਤੱਤ ਫੈਲ ਜਾਂਦੇ ਹਨ । ਅਤੇ ਉਲਟੀਆਂ ਆਉਣ ਲੱਗਦੀਆਂ ਹਨ , ਇਸ ਨਾਲ ਤੁਸੀਂ ਬੀਮਾਰ ਵੀ ਹੋ ਸਕਦੇ ਹੋ ।
ਕੋਲਡ ਡਰਿੰਕ: ਕੋਲਡ ਡਰਿੰਕ ਅਤੇ ਅੰਬ ਦੋਵਾਂ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹਨਾਂ ਦਾ ਇਕੱਠੇ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਅੰਬ ਖਾਣ ਦੇ ਤੁਰੰਤ ਬਾਅਦ ਕੋਲਡ ਡਰਿੰਕ ਪੀਣ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਪੇਟ ਫੁੱਲਨ ਦੀ ਸਮੱਸਿਆ ਹੋ ਸਕਦੀ ਹੈ।
ਹਰੀ ਮਿਰਚ
ਅੰਬ ਅਤੇ ਹਰੀ ਮਿਰਚ ਦਾ ਸੇਵਨ ਵੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ । ਅੰਬ ਖਾਣ ਦੇ ਤਕਰੀਬਨ ਚਾਰ ਘੰਟੇ ਤੱਕ ਹਰੀ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ । ਜੇਕਰ ਤੁਸੀਂ ਅੰਬ ਅਤੇ ਹਰੀ ਮਿਰਚ ਦਾ ਇਕੱਠਾ ਸੇਵਨ ਕਰ ਲੈਂਦੇ ਹੋ ਤਾਂ ਪੇਟ ਜਲਣ ਅਤੇ ਉਲਟੀਆਂ ਦੀ ਸਮੱਸਿਆ ਹੋ ਸਕਦੀ ਹੈ ।
ਰਾਇਤਾ
ਅੰਬ ਖਾਣ ਤੋਂ ਬਾਅਦ ਕਦੇ ਵੀ ਦਹੀ ਜਾਂ ਰਾਇਤਾ ਨਹੀਂ ਖਾਣਾ ਚਾਹੀਦਾ । ਇਸ ਤਰ੍ਹਾਂ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ । ਅਤੇ ਅੰਬ ਦੇ ਨਾਲ ਦਹੀਂ ਨਾਲ ਬਣੀ ਕੋਈ ਚੀਜ਼ ਨਹੀਂ ਖਾਣੀ ਚਾਹੀਦੀ।
ਦੁੱਧ ਵਾਲੇ ਪਦਾਰਥ: ਗਰਮੀਆਂ ‘ਚ ਠੰਡਾ ਰਹਿਣ ਲਈ ਦਹੀਂ, ਲੱਸੀ ਅਤੇ ਵੇਸਣ ਦਾ ਸੇਵਨ ਕਰੋ। ਦੂਜੇ ਪਾਸੇ ਅੰਬ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ‘ਚ ਜਦੋਂ ਅੰਬ ਖਾਣ ਤੋਂ ਬਾਅਦ ਦਹੀਂ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਠੰਡਾ ਅਤੇ ਗਰਮ ਦੋਵਾਂ ਦਾ ਅਸਰ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਚਮੜੀ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।