GTA News Media

Top Info Bar
22.1°C Toronto Loading date...
World

ਹਮਾਸ ਹਮਲੇ ਦੌਰਾਨ ਲੋਕਾਂ ਨੂੰ ਬਚਾਉਂਦੇ ਸਮੇਂ ਕੈਨੇਡੀਅਨ ਦੀ ਹੋਈ ਮੌਤ

ਹਮਾਸ ਹਮਲੇ ਦੌਰਾਨ ਲੋਕਾਂ ਨੂੰ ਬਚਾਉਂਦੇ ਸਮੇਂ ਕੈਨੇਡੀਅਨ ਦੀ ਹੋਈ ਮੌਤ
Share this post via:

ਦੋ ਦਿਨ ਦੀ ਲੜਾਈ ’ਚ ਇਜ਼ਰਾਈਲ ਨੇ ਆਪਣੇ ਸਰਹੱਦੀ ਸ਼ਹਿਰਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਪਰ ਅਜੇ ਵੀ ਕਈ ਥਾਵਾਂ ‘ਤੇ ਹਮਾਸ ਦੇ ਅੱਤਵਾਦੀ ਮੌਜੂਦ ਹਨ। ਜੋ ਨਾਗਰਿਕਾਂ ਨੂੰ ਬੰਧਕ ਬਣਾ ਕੇ ਇਜ਼ਰਾਇਲੀ ਫ਼ੌਜ ਨਾਲ ਮੁਕਾਬਲਾ ਕਰ ਰਹੇ ਹਨ। ਇਜ਼ਰਾਈਲ ਦੇ ਮੱਧ ਤੇ ਦੱਖਣੀ ਹਿੱਸੇ ’ਚ ਰਾਕੇਟ ਹਮਲੇ ਹੋ ਰਹੇ ਹਨ। ਇਸ ਹਮਲੇ ‘ਚ 800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 2500 ਤੋਂ ਵਧ ਗੰਭੀਰ ਜ਼ਖਮੀ ਹੋ ਗਏ ਹਨ। ਮਾਂਟਰੀਅਲ ਦੇ ਇੱਕ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਹਮਾਸ ਹਮਲੇ ‘ਚ ਮਾਰਿਆ ਜਾਣ ਵਾਲਾ ਵਿਅਕਤੀ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੈ।

ਮ੍ਰਿਤਕ ਦੀ ਪਹਿਚਾਣ ਐਲਗਜ਼ੈਂਡਰ ਲੁਕ ਵਜੋਂ ਹੋਈ ਹੈ। ਜਿਸਦੀ ਉਮਰ 33 ਸਾਲ ਸੀ। ਲੁਕ ਦੇ ਪਿਤਾ ਨੇ ਆਪਣੇ ਬੇਟੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਦਸ ਦਈਏ ਕਿ ਐਲਗਜ਼ੈਂਡਰ ਲੁਕ ਸ਼ਨੀਵਾਰ ਨੂੰ ਗਾਜ਼ਾ-ਇਜਰਾਈਲ ਬਾਰਡਰ ਨਜ਼ਦੀਕ ਜਾਰੀ ਇੱਕ ਮਿਊਜ਼ੀਕ ਫੈਸਟੀਵਲ ‘ਚ ਗਿਆ ਸੀ, ਜਿਸ ਵੇਲੇ ਹਮਾਸ ਦੇ ਇੱਕ ਬੰਦੂਕਧਾਰੀ ਨੇ ਉੱਥੇ ਹਮਲਾ ਕੀਤਾ। ਹਮਲੇ ਤੋਂ ਬਾਅਦ ਉਸ ਜਗ੍ਹਾ ਤੋਂ ਕਰੀਬ 260 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਲੁਕ ਦੇ ਪਿਤਾ ਨੇ ਦੱਸਿਆ ਕਿ ਲੁਕ ਨੇ ਹੋਰ ਲੋਕਾਂ ਨੂੰ ਬਚਾਉਣ ‘ਚ ਆਪਣੀ ਜਾਨ ਗਵਾ ਲਈ ਹੈ। ਲੁਕ ਦਾ ਪਰਿਵਾਰ ਹਬਾਡ ਨਾਂ ਦੀ ਯਹੂਦੀ ਸੰਸਥਾ ਦਾ ਹਿੱਸਾ ਹੈ। ਹਬਾਡ ਔਫ਼ ਵੈਸਟਮਾਊਂਟ ਨੇ ਲੁਕ ਦੇ ਪਰਿਵਾਰ ਦੀ ਮਦਦ ਅਤੇ ਮ੍ਰਿਤਕ ਨੂੰ ਸ਼ਰਧਾਂਜਲੀ ਵੱਜੋਂ ਇੱਕ ਫ਼ੰਡਰੇਜ਼ਰ ਵੀ ਸ਼ੁਰੂ ਕੀਤਾ ਹੈ। ਰਾਕੇਟ ਹਮਲੇ ਨਾਲ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਹੇਠੋਂ ਵੀ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ। ਇਮਾਰਤਾਂ ਦੇ ਮਲਬੇ ਤੇ ਕਾਰਾਂ ’ਚੋਂ ਦੇਸੀ-ਵਿਦੇਸ਼ੀ ਲੋਕਾਂ ਦੀਆਂ ਲਾਸ਼ਾ ਮਿਲ ਰਹੀਆਂ ਹਨ।

ਬਹੁਤ ਸਾਰੇ ਲੋਕ ਰਾਕੇਟ ਦੀ ਚਪੇਟ ’ਚ ਆ ਕੇ ਤੇ ਕਈ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ। ਮਰਨ ਵਾਲਿਆਂ ’ਚ 100 ਤੋਂ ਵੱਧ ਇਜ਼ਰਾਈਲੀ ਫ਼ੌਜ ਤੇ ਪੁਲਿਸ ਦੇ ਜਵਾਨ ਹਨ। ਹਮਲੇ ’ਚ ਬੀਤੇ 48 ਘੰਟਿਆਂ ’ਚ ਨੌਂ ਅਮਰੀਕੀ ਨਾਗਰਿਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।