GTA News Media

Top Info Bar
22.1°C Toronto Loading date...
Canada Punjab Toronto/GTA

ਓਨਟਾਰੀਓ ਦੇ ਸਿੱਖਿਆ ਮੰਤਰੀ ਟੌਡ ਸਮਿੱਥ ਨੇ ਦਿੱਤਾ ਅਸਤੀਫਾ, ਪ੍ਰੀਮੀਅਰ ਡਗ ਫੋਰਡ ਨੇ ਜਿਲ ਡਨਲੌਪ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ

ਓਨਟਾਰੀਓ ਦੇ ਸਿੱਖਿਆ ਮੰਤਰੀ ਟੌਡ ਸਮਿੱਥ ਨੇ ਦਿੱਤਾ ਅਸਤੀਫਾ, ਪ੍ਰੀਮੀਅਰ ਡਗ ਫੋਰਡ ਨੇ ਜਿਲ ਡਨਲੌਪ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ
Share this post via:

ਓਨਟਾਰੀਓ ਦੇ ਸਿੱਖਿਆ ਮੰਤਰੀ ਟੌਡ ਸਮਿੱਥ ਨੇ ਅਚਾਨਕ ਅਸਤੀਫਾ ਦੇ ਕੇ ਰਾਜਨੀਤਕ ਹਲਕਿਆਂ ਵਿੱਚ ਹਲਚਲ ਮਚਾ ਦਿਤੀ ਹੈ। ਉਨ੍ਹਾਂ ਨੇ ਸਿਰਫ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਹੀ ਨਹੀਂ, ਸਗੋਂ ਵਿਧਾਇਕ ਅਤੇ ਪੀ.ਸੀ. ਪਾਰਟੀ ਤੋਂ ਵੀ ਅਲਵਿਦਾ ਕਹਿ ਦਿੱਤਾ ਹੈ। ਸੂਤਰਾਂ ਮੁਤਾਬਕ, ਸਮਿੱਥ ਦੀ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਕਰਨ ਦੀ ਇੱਛਾ ਦੇ ਪਿੱਛੇ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦੇਣ ਦੇ ਫ਼ੈਸਲੇ ਨਾਲ ਸੰਬੰਧਿਤ ਨਾਰਾਜ਼ਗੀ ਵੀ ਸ਼ਾਮਲ ਹੈ।

ਪ੍ਰੀਮੀਅਰ ਡਗ ਫੋਰਡ ਨੇ ਤੁਰੰਤ ਹੀ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਜਿਲ ਡਨਲੌਪ ਨੂੰ ਸੌਂਪ ਦਿੱਤੀ ਹੈ। ਇਸ ਵੱਡੇ ਫ਼ੈਸਲੇ ਦੇ ਨਾਲ, ਓਨਟਾਰੀਓ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਦੇ ਕਿਆਸ ਹੋਰ ਮਜ਼ਬੂਤ ਹੋ ਗਏ ਹਨ। ਸਮਿੱਥ ਦੀ ਵਿਦਾਇਗੀ ਕਾਰਨ ਹੋਈ ਖਾਲੀ ਸੀਟ ਨੂੰ ਲੈ ਕੇ ਅਗਲੇ ਕਦਮਾਂ ਦੀ ਰਾਹ ਜੋਹੀ ਜਾ ਰਹੀ ਹੈ ਕਿ ਆਖ਼ਿਰਕਾਰ ਇਸ ‘ਤੇ ਜ਼ਿਮਨੀ ਚੋਣਾਂ ਹੋਣਗੀਆਂ ਜਾਂ ਸਿੱਧਾ ਆਗਾਮੀ ਵਿਧਾਨ ਸਭਾ ਚੋਣਾਂ।

ਜਿਲ ਡਨਲੌਪ ਦੇ ਨਵੇਂ ਅਹੁਦੇ ਵਿੱਚ ਦਾਖਲ ਹੋਣ ਦੇ ਮੱਦੇਨਜ਼ਰ, ਸੂਤਰਾਂ ਦਾ ਕਹਿਣਾ ਹੈ ਕਿ ਟੌਡ ਸਮਿੱਥ, ਜੋ ਪਹਿਲਾਂ ਊਰਜਾ ਮੰਤਰੀ ਸਨ, ਆਪਣੇ ਮਹਿਕਮੇ ਦੇ ਤਬਾਦਲੇ ਨਾਲ ਸਹਿਮਤ ਨਹੀਂ ਸਨ। ਸਮਿੱਥ ਨੇ ਸੋਸ਼ਲ ਮੀਡੀਆ ਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਇਹ ਫ਼ੈਸਲਾ ਲੈਂਦਿਆਂ ਉਨ੍ਹਾਂ ਨੂੰ ਕਾਫੀ ਔਖਾ ਲੱਗ ਰਿਹਾ ਹੈ।

ਸਮਿੱਥ ਨੇ ਓਨਟਾਰੀਓ ਦੀ ਰਾਜਨੀਤਕ ਸਫ਼ਰ ਵਿੱਚ 13 ਸਾਲਾਂ ਦੀ ਲੰਮੀ ਸਮੇਂ-ਮਿਆਦ ਦੇ ਦੌਰਾਨ, ਕਈ ਅਹਿਮ ਅਹੁਦਿਆਂ ‘ਤੇ ਕੰਮ ਕੀਤਾ। ਹੁਣ ਊਰਜਾ ਮੰਤਰਾਲੇ ਦੀ ਜ਼ਿੰਮੇਵਾਰੀ ਸਟੀਫਨ ਲੈਚੇ ਨੂੰ ਸੌਂਪੀ ਗਈ ਹੈ, ਜੋ ਪ੍ਰੀਮੀਅਰ ਡਗ ਫੋਰਡ ਦੇ ਕਰੀਬੀ ਮੰਨੇ ਜਾਂਦੇ ਹਨ। ਇਹ ਤਬਾਦਲਾ ਇਸ ਗੱਲ ਨੂੰ ਸਪਸ਼ਟ ਕਰਦਾ ਹੈ ਕਿ ਇਲੈਕਟ੍ਰੀਫਿਕੇਸ਼ਨ ਦਾ ਮੁੱਦਾ ਆਉਣ ਵਾਲੀਆਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਵੱਲੋਂ ਪ੍ਰਮੁੱਖ ਅਜੰਡੇ ਵਜੋਂ ਉਤਾਰਿਆ ਜਾਵੇਗਾ।