GTA News Media

Top Info Bar
22.1°C Toronto Loading date...
Buy / Sell Canada Punjab Social

ਕੈਨੇਡੀਅਨ ਰੇਲਵੇ ਹੜਤਾਲ ਦਾ ਸਿੱਧਾ ਅਸਰ, ਕਿਸਾਨਾਂ ਤੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧੀਆਂ

ਕੈਨੇਡੀਅਨ ਰੇਲਵੇ ਹੜਤਾਲ ਦਾ ਸਿੱਧਾ ਅਸਰ, ਕਿਸਾਨਾਂ ਤੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧੀਆਂ
Share this post via:

ਕੈਨੇਡਾ ਵਿੱਚ ਆਉਣ ਵਾਲੀ ਰੇਲਵੇ ਹੜਤਾਲ ਨੇ ਪਹਿਲਾਂ ਹੀ ਆਪਣੇ ਪ੍ਰਭਾਵ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਹੜਤਾਲ ਦੇ ਅਸਰ ਕਰਕੇ ਮੁੱਖ ਰੇਲ ਕੰਪਨੀਆਂ ਨੇ ਕੁਝ ਖਾਸ ਸਥਾਨਾਂ ‘ਤੇ ਢੁਆਈ ਸੇਵਾਵਾਂ ਰੋਕ ਦਿੱਤੀਆਂ ਹਨ, ਜਿਸ ਨਾਲ ਕਿਸਾਨ, ਵਪਾਰੀ ਅਤੇ ਉਦਯੋਗਪਤੀ ਚਿੰਤਾ ਵਿੱਚ ਹਨ। ਫੈਡਰਲ ਸਰਕਾਰ ਵੱਲੋਂ ਮਾਮਲੇ ਵਿੱਚ ਹਸਤੀਖੇਜ਼ੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ, ਜਿਸ ਨਾਲ ਹੜਤਾਲ ਹੋਣ ਦੀ ਸੂਰਤ ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਬਣੀ ਹੋਈ ਹੈ। ਫਸਲਾਂ ਦੀ ਕਟਾਈ ਦਾ ਸਮਾਂ ਨਜ਼ਦੀਕ ਹੈ, ਜਿਸ ਨਾਲ ਸਪਲਾਈ ਚੇਨ ਵਿੱਚ ਰੁਕਾਵਟ ਪੈਣ ਨਾਲ ਵੱਡੇ ਮਸਲੇ ਖੜ੍ਹੇ ਹੋ ਸਕਦੇ ਹਨ। ਕਿਸਾਨਾਂ ਨੂੰ ਫਿਕਰ ਹੈ ਕਿ ਰੇਲਵੇ ਹੜਤਾਲ ਦੇ ਦੌਰਾਨ ਹੋਲਸੇਲਰ ਉਨ੍ਹਾਂ ਦੀਆਂ ਫਸਲਾਂ ਦੀ ਖਰੀਦਦਾਰੀ ਘਟਾ ਸਕਦੇ ਹਨ।

ਪ੍ਰੋਫੈਸਰ ਫਰੇਜ਼ਰ ਜੌਹਨਸਨ, ਜੋ ਕਿ ਵੈਸਟਰਨ ਯੂਨੀਵਰਸਿਟੀ ਦੇ ਬਿਜਨਸ ਸਕੂਲ ਵਿੱਚ ਸਿੱਖਿਆ ਦਿੰਦੇ ਹਨ, ਦਾ ਕਹਿਣਾ ਹੈ ਕਿ ਇਸ ਹੜਤਾਲ ਕਾਰਨ ਖਪਤਕਾਰਾਂ ਅਤੇ ਕਿਸਾਨਾਂ ਦੋਵੇਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸਿਰਫ ਟਰੱਕਾਂ ਰਾਹੀਂ ਇਹ ਘਾਟਾ ਪੂਰਾ ਕਰਨਾ ਮੁਸ਼ਕਿਲ ਹੋਵੇਗਾ। ਇਹ ਵੀ ਦੱਸਣਾ ਯੋਗ ਹੈ ਕਿ ਕੈਨੇਡੀਅਨ ਰੇਲਵੇ ਸਾਲਾਨਾ $350 ਅਰਬ ਦੀਆਂ ਵਸਤਾਂ ਦਾ ਢੁਆਈ ਕਰਦਾ ਹੈ, ਜਿਸ ਵਿੱਚ ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਦਾ ਅੱਧੇ ਤੋਂ ਵੱਧ ਹਿੱਸਾ ਸ਼ਾਮਲ ਹੈ। ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੇਫਿਕ ਕੈਨਸਸ ਸਿਟੀ ਲਿਮਟਿਡ ਦੇ ਤਕਰੀਬਨ 9,300 ਕਰਮਚਾਰੀ ਅਗਲੇ ਹਫਤੇ ਹੜਤਾਲ ‘ਤੇ ਜਾਣ ਦੀ ਤਿਆਰੀ ਵਿੱਚ ਹਨ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਇਸ ਟਕਰਾਅ ਦਾ ਹੱਲ ਨਿਕਲਣਾ ਬਹੁਤ ਜਰੂਰੀ ਹੈ, ਕਿਉਂਕਿ ਫਾਲ ਸੀਜ਼ਨ ਵਿੱਚ ਸ਼ਿਪਿੰਗ ਦੀ ਮੰਗ ਆਪਣੇ ਸਿਖਰ ‘ਤੇ ਹੁੰਦੀ ਹੈ ਅਤੇ ਕਰੋੜਾਂ ਟਨ ਅਨਾਜ ਦੇ ਹੋਰ ਉਤਪਾਦਾਂ ਨੂੰ ਬਾਜ਼ਾਰ ਵਿੱਚ ਪਹੁੰਚਾਇਆ ਜਾਂਦਾ ਹੈ।

ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਦੇ ਬੰਦਰਗਾਹਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ 13 ਦਿਨ ਦੀ ਹੜਤਾਲ ਨੇ ਕੈਨੇਡਾ ਦੀ ਅਰਥਵਿਵਸਥਾ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਪਹੁੰਚਾਇਆ ਸੀ। ਇਸ ਤੋਂ ਇਲਾਵਾ, ਟੋਰਾਂਟੋ ਦੀ ਕੈਮਟ੍ਰੇਡ ਲੌਜਿਸਟਿਕਸ ਕੰਪਨੀ, ਜੋ ਕਿ ਪੱਛਮੀ ਕੈਨੇਡਾ ਅਤੇ ਅਮਰੀਕਾ ਵਿੱਚ ਪਾਣੀ ਸਾਫ਼ ਕਰਨ ਲਈ ਵਰਤੀ ਜਾਣ ਵਾਲੀ ਕਲੋਰੀਨ ਦੀ 40 ਫੀਸਦੀ ਸਪਲਾਈ ਕਰਦੀ ਹੈ, ਨੂੰ ਵੀ ਇਸ ਹੜਤਾਲ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਕੰਪਨੀ ਦੇ ਪ੍ਰੈਜ਼ੀਡੈਂਟ ਐਲਨ ਰੌਬਿਨਸਨ ਨੇ ਕਿਹਾ ਹੈ ਕਿ ਦੂਰ ਦਰਾਜ਼ ਦੇ ਇਲਾਕਿਆਂ ਵਿੱਚ ਕਲੋਰੀਨ ਦੀ ਸਪਲਾਈ ਲਈ ਰੇਲਵੇ ਦੀ ਸੇਵਾ ਬਹੁਤ ਜ਼ਰੂਰੀ ਹੈ।