GTA News Media

Top Info Bar
22.1°C Toronto Loading date...
World

ਪਾਕਿਸਤਾਨ ਕਰਜ਼ੇ ‘ਚ ਡੁੱਬਿਆ,ਪ੍ਰਧਾਨ ਮੰਤਰੀ ਕੋਲ ਚੀਨ ਦਾ ਕਰਜ਼ ਚੁਕਾਉਣ ਲਈ ਵੀ ਨਹੀਂ ਹਨ ਪੈਸੇ

ਪਾਕਿਸਤਾਨ ਕਰਜ਼ੇ ‘ਚ ਡੁੱਬਿਆ,ਪ੍ਰਧਾਨ ਮੰਤਰੀ ਕੋਲ ਚੀਨ ਦਾ ਕਰਜ਼ ਚੁਕਾਉਣ ਲਈ ਵੀ ਨਹੀਂ ਹਨ ਪੈਸੇ
Share this post via:

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਰਜਕਾਲ ਵਿੱਚ ਦੇਸ਼ ਦੇ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਸਰਕਾਰ ਕੋਲ ਚੀਨ ਦਾ ਕਰਜ਼ਾ ਚੁਕਾਉਣ ਲਈ ਵੀ ਪੈਸੇ ਨਹੀਂ ਹਨ। ਪਾਕਿਸਤਾਨ ਨੇ ਚੀਨ ਤੋਂ ਬਿਨਾ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਸਾਊਦੀ ਅਰਬ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਵੀ ਵੱਡੀ ਗਿਣਤੀ ਵਿੱਚ ਕਰਜ਼ਾ ਲਿਆ ਹੋਇਆ ਹੈ।ਤੇ ਚੀਨ ਦਾ ਕਰਜ਼ਾ ਤਾ ਪਾਕਿਸਤਾਨ ਦੀ ਆਰਥਿਕ ਸਥਿਤੀ ਨੂੰ ਹੋਰ ਵੀ ਦਬਾ ਰਿਹਾ ਹੈ। ਇਸ ਵਿੱਤੀ ਸਾਲ ਦੇ ਅੰਤ ‘ਚ ਪਾਕਿਸਤਾਨ ਦਾ ਕੁੱਲ ਵਿਦੇਸ਼ੀ ਕਰਜ਼ਾ 14 ਅਰਬ ਅਮਰੀਕੀ ਡਾਲਰ ਹੋਵੇਗਾ। ਇਹ ਅੱਧ ਤੋ ਵੱਧ ਕਰ਼ਜ਼ਾ ਤਾ ਚੀਨ ਦੇ ਵਪਾਰਕ ਬੈਂਕਾਂ ਦਾ ਹੈ।

ਪਾਕਿਸਤਾਨ ਨੇ ਮੁੱਖ ਤੌਰ ਤੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਨਾਲ ਸਬੰਧਤ ਪ੍ਰਾਜੈਕਟਾਂ ਲਈ ਇਨ੍ਹਾਂ ਬੈਂਕਾਂ ਤੋਂ ਕਰਜ਼ਾ ਲਿਆ ਹੈ। ਇਸ ਸਾਲ ਅਪ੍ਰੈਲ ‘ਚ ਹੀ, ਅੰਤਰਰਾਸ਼ਟਰੀ ਮੁਦਰਾ ਫੰਡ ਨੇ ਚੇਤਾਵਨੀ ਦਿੱਤੀ ਸੀ ਕਿ ਨੀਤੀਗਤ ਅਸਫ਼ਲਤਾਵਾਂ ਤੇ ਵਧ ਰਹੇ ਅਚਨਚੇਤੀ ਕਰਜ਼ੇ ਕਾਰਨ ਪਾਕਿਸਤਾਨ ਦੀ ਜਨਤਕ ਕਰਜ਼ ਸਥਿਰਤਾ ਲਗਾਤਾਰ ਕਮਜ਼ੋਰ ਹੋ ਰਹੀ ਹੈ। ਮਈ ਵਿੱਚ ਅੰਤਰਰਾਸ਼ਟਰੀ ਰੇਟਿੰਗ ਏਜੰਸੀ ਫਿੰਚ ਨੇ ਪਾਕਿਸਤਾਨ ਨੂੰ ਵੀ ਬੀ ਰੇਟਿੰਗ ਦਿੱਤੀ ਸੀ।ਏਜੰਸੀ ਫਿੰਚ ਨੇ ਕਿਹਾ ਸੀ ਕਿ ਇਹ ਰੇਟਿੰਗ ਪਾਕਿਸਤਾਨ ਦੀ ਕਮਜ਼ੋਰ ਜਨਤਕ ਵਿੱਤ, ਬਾਹਰੀ ਵਿੱਤ ਦੀ ਕਮਜ਼ੋਰੀ ਤੇ ਸਰਕਾਰ ਦੀ ਅਸਫ਼ਲਤਾ ਨੂੰ ਦੇਖਦੇ ਹੋਏ ਦਿੱਤੀ ਗਈ ਹੈ।ਮਿਲੀ ਖਬਰ ਅਨੁਸਾਰ, ਪਾਕਿਸਤਾਨ ਤੇ ਘਰੇਲੂ ਅਤੇ ਵਿਦੇਸ਼ੀ ਕਰਜ਼ਾ 50 ਹਜ਼ਾਰ ਅਰਬ ਰੁਪਏ ਤੋਂ ਵੱਧ ਗਿਆ ਹੈ।ਤੇ ਇੱਕ ਸਾਲ ਪਹਿਲਾਂ ਹਰ ਇੱਕ ਪਾਕਿਸਤਾਨੀ ਸਿਰ 75 ਹਜ਼ਾਰ ਰੁਪਏ ਦਾ ਕਰਜ਼ਾ ਸੀ।

ਦੱਸ ਦਈਏ ਕਿ ਵਿਸ਼ਵ ਬੈਂਕ ਦੀ ਕਰਜ਼ਾ ਰਿਪੋਰਟ 2021 ‘ਚ ਪਾਕਿਸਤਾਨ ਨੂੰ ਭਾਰਤ ਤੇ ਬੰਗਲਾਦੇਸ਼ ਨਾਲੋਂ ਬਹੁਤ ਮਾੜਾ ਦਰਜਾ ਦਿੱਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਸੀ ਕਿ ਪਾਕਿਸਤਾਨ ਹੁਣ ਕਰਜ਼ੇ ਦੇ ਮਾਮਲੇ ਵਿੱਚ ਸ਼੍ਰੀਲੰਕਾ ਦੇ ਬਰਾਬਰ ਜਾਂਦਾ ਨਜ਼ਰ ਆ ਰਿਹਾ ਹੈ।ਤੇ ਚੀਨ ਨੇ ਸ਼੍ਰੀਲੰਕਾ ਨੂੰ ਕਰਜ਼ੇ ਦੇ ਜਾਲ ‘ਚ ਫਸਾ ਕੇ ਹੰਬਨਟੋਟਾ ਬੰਦਰਗਾਹ ਤੇ ਵੀ ਕਬਜ਼ਾ ਕਰ ਲਿਆ ਹੈ। ਇੰਨਾ ਹੀ ਨਹੀਂ ਸਗੋ ਸ਼੍ਰੀਲੰਕਾ ਦੀ ਵਿਦੇਸ਼ ਨੀਤੀ ਤੇ ਵੀ ਚੀਨ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।