GTA News Media

Top Info Bar
22.1°C Toronto Loading date...
World

ਕੈਨੇਡਾ ‘ਚ ਕੋਰੋਨਾ ਟੈਸਟ ਦੇ ਨਵੇਂ ਨਿਯਮਾਂ ਕਾਰਨ ਟੋਰਾਂਟੋ ਏਅਰਪੋਰਟਾਂ ਤੇ ਯਤਾਰੀ ਫਸੇ ਭੰਬਲਭੂਸੇ ‘ਚ

ਕੈਨੇਡਾ ‘ਚ ਕੋਰੋਨਾ ਟੈਸਟ ਦੇ ਨਵੇਂ ਨਿਯਮਾਂ ਕਾਰਨ ਟੋਰਾਂਟੋ ਏਅਰਪੋਰਟਾਂ ਤੇ ਯਤਾਰੀ ਫਸੇ ਭੰਬਲਭੂਸੇ ‘ਚ
Share this post via:

ਟੋਰਾਂਟੋ – ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਮਾਮਲੇ ਕੈਨੇਡਾ ‘ਚ ਵੀ ਸਾਹਮਣੇ ਆਏ ਹਨ। ਜਿਸ ਦੇ ਮਗਰੋਂ ਫੈਡਰਲ ਸਰਕਾਰ ਵਲੋਂ ਕੋਰੋਨਾ ਟੈਸਟ ਦੇ ਨਵੇਂ ਨਿਯਮ ਲਾਗੂ ਕੀਤੇ ਜਾਣ ਕਾਰਨ ਕੈਨੇਡੀਅਨ ਏਅਰਪੋਰਟਾਂ ਤੇ ਭੰਬਲਭੂਸਾ ਪੈਦਾ ਹੋ ਗਿਆ ਹੈ। ਨਵਾਂ ਓਮੀਕਰੋਨ ਵੇਰੀਐਂਟ ਦੇ ਫੈਲਣ ਕਾਰਨ ਸਰਕਾਰ ਨੇ ਅਮਰੀਕਾ ਨੂੰ ਛੱਡ ਕੇ ਸੱਭ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਯਤਾਰੀਆਂ ਲਈ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਪਰ ਯਾਤਰੀਆਂ ਨੂੰ ਇਸ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਭੰਬਲਭੂਸਾ ਪੈਦਾ ਹੋ ਗਿਆ ਹੈ।

ਕੈਨੇਡਾ ‘ਚ ਦਾਖਲ ਹੋਣ ਸਮੇਂ ਹਰ ਯਾਤਰੀ ਦਾ ਕਰੋਨਾ ਟੈਸਟ ਜ਼ਰੂਰੀ ਹੈ ਤੇ ਟੈਸਟ ਦਾ ਨਤੀਜਾ ਨੈਗਿਿਟਵ ਆਉਣ ਤੱਕ ਆਈਸੋਲੇਟ ਤੱਕ ਰਹਿਣਾ ਜ਼ਰੂਰੀ ਹੈ। ਇਹ ਨਿਯਮ ਉਹਨਾਂ ਲੋਕਾਂ ਤੇ ਵੀ ਲਾਗੂ ਹੁੰਦਾ ਹੈ ਜੋ ਕਿ ਪੂਰੀ ਤਰਾਂ ਵੈਕਸੀਨੇਟ ਹਨ। ਵਿਦੇਸ਼ ਤੋਂ ਕੈਨੇਡਾ ਲਈ ਉਡਾਣ ਫੜਨ ਤੋਂ 72 ਘੰਟੇ ਪਹਿਲਾਂ ਦਾ ਨੈਗੇਟਿਵ ਟੈਸਟ ਹੋਣਾ ਵੀ ਲਾਜ਼ਮੀ ਹੈ। ਤੇ ਅਰਾਈਵਲ ਮੌਕੇ ਅਜੇ ਕੁਝ ਯਾਤਰੀ ਟੈਸਟ ਲਈ ਸੀਲੈਕਟ ਕੀਤੇ ਜਾ ਰਹੇ ਹਨ ਪਰ ਹਰ ਯਾਤਰੀ ਦਾ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ ਜੋ ਕਿ ਕੁਝ ਦਿਨਾਂ ‘ਚ ਲਾਗੂ ਹੋ ਜਾਵੇਗਾ।

ਟਰਾਂਸਪੋਰਟ ਕੈਨੇਡਾ ਨਾਲ ਇੰਟਰਨੈਸ਼ਨਲ ਏਅਰਪੋਰਟਾਂ ਦੇ ਪ੍ਰਬੰਧਕ ਇਸ ਬਾਰੇ ਵੀ ਸਲਾਹ ਮਸ਼ਵਰੇ ਕਰ ਰਹੇ ਹਨ।

ਟੈਸਟ ਤੇ ਆਈਸੋਲੇਸ਼ਨ ਲਾਜ਼ਮੀ ਕੀਤੇ ਜਾਣ ਨਾਲ ਏਅਰ ਟਰੈਵਲ ਇੰਡਸਟਰੀ ਤੇ ਬੁਰਾ ਅਸਰ ਪੈਣ ਦਾ ਡਰ ਹੈ ਜੋ ਕਿ ਕੋਰੋਨਾ ਦੇ ਸਾਏ ਤੋਂ ਉਭਰਨ ਦਾ ਯਤਨ ਕਰ ਰਹੀ ਹੈ।ਦੂਜੇ ਪਾਸੇ ,ਅਮਰੀਕਾ ਨੇ ਕੈਨੇਡਾ ਸਮੇਤ ਹਰ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ 24 ਘੰਟੇ ਪਹਿਲਾਂ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਮੁਕੰਮਲ ਤਾਲਾਬੰਦੀ ਲਗਾਉਣ ਨਾਲੋਂ ਸਖ਼ਤ ਸ਼ਰਤਾਂ ਲਾਗੂ ਕਰਨਾ ਬਿਹਤਰ ਬਦਲ ਹੈ।

ਉਡਾਨਾਂ ਰੱਦ ਹੋਣ ਕਾਰਨ ਬਹੁਤੇ ਕੈਨੇਡੀਅਨ ਸਾਊਥ ਅਫਰੀਕਾ ‘ਚ ਫਸੇ

ਸਾਊਥ ਅਫਰੀਕਾ ਤੋਂ ਕੈਨੇਡਾ ਪਰਤਣ ਦਾ ਯਤਨ ਕਰ ਰਹੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਕਮਿਊਨਿਕੇਸ਼ਨ ਦੀ ਘਾਟ ਕਾਰਨ ਉਹ ਪਰੇਸ਼ਾਨ ਹਨ ਤੇ ਉੱਤੋਂ ਟੈਸਟਿੰਗ ਵਾਲੀਆਂ ਸ਼ਰਤਾਂ ਕਾਰਨ ਕਈਆਂ ਦਾ ਟਰਿੱਪ ਵੀ ਅਸੰਭਵ ਹੋ ਗਿਆ ਹੈ।ਮੇਗਨ ਤਾਨਿਆ ਹੌਜਕਿੰਸਨ ਸਾਊਥ ਅਫਰੀਕਾ ‘ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਸੀ ਪਰ ਪਿਛਲੇ ਹਫ਼ਤੇ ਕੈਨੇਡੀਅਨ ਸਰਕਾਰ ਨੇ ਸਾਊਥ ਅਫਰੀਕਾ ਸਮੇਤ ਕਈ ਅਫਰੀਕੀ ਦੇਸ਼ਾਂ ਲਈ ਟਰੈਵਲ ਸਬੰਧੀ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਅਜਿਹਾ ਨੋਵਲ ਨਵੇਂ ਵੇਰੀਐਂਟ ਓਮੀਕਰੋਨ ਦੇ ਪਸਾਰ ਨੂੰ ਰੋਕਣ ਲਈ ਕੀਤਾ ਗਿਆ। ਹੌਜਕਿੰਸਨ ਨੇ ਕਿਹਾ ਕਿ ਉਸ ਨੇ ਅਗਲੇ ਮੰਗਲਵਾਰ ਵਾਇਆ ਯੂਨਾਈਟਿਡ ਕਿੰਗਡਮ ਕੈਨੇਡਾ ਪਰਤਣਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਉਹ ਕੈਨੇਡਾ ਵੱਲੋਂ ਟਰੈਵਲਰਜ਼ ਲਈ ਜਾਰੀ ਕੀਤੇ ਨਵੇਂ ਨਿਯਮਾਂ ਨੂੰ ਪੂਰਾ ਕਰ ਸਕੇਗੀ।

ਹੌਜਕਿੰਸਨ, ਜੋ ਕਿ ਕੈਨੇਡੀਅਨ ਦੀ ਪਰਮਾਨੈਂਟ ਰੈਜ਼ੀਡੈਂਟ ਹੈ ਤੇ ਉਸ ਕੋਲ ਸਾਊਥ ਅਫਰੀਕਾ ਦਾ ਪਾਸਪੋਰਟ ਵੀ ਹੈ, ਨੇ ਕਿਹਾ ਕਿ ਉਸ ਦੀ ਨਾਗਰਿਕਤਾ ਕਾਰਨ ਉਹ ਯੂ ਕੇ ਦੇ ਏਅਰਪੋਰਟਸ ਤੇ ਟੈਸਟ ਨਹੀਂ ਕਰਵਾ ਸਕੇਗੀ।ਉਨ੍ਹਾਂ ਨੇ ਕਿਹਾ ਕਿ ਅਫਰੀਕੀ ਦੇਸ਼ਾਂ ਨੂੰ ਵੱਖ ਕਰਕੇ ਉਨ੍ਹਾਂ ਤੇ ਟਰੈਵਲ ਸਬੰਧੀ ਪਾਬੰਦੀਆਂ ਲਾਉਣਾ ਸਹੀ ਨਹੀਂ ਹੈ।ਮਾਂਟਰੀਅਲ ਦੇ ਪੀਟਰ ਫੈਫਰਲ ਦਾ ਕਹਿਣਾ ਹੈ ਕਿ ਉਹਨਾ ਨੇ ਸੋਮਵਾਰ ਨੂੰ ਸਾਊਥ ਅਫਰੀਕਾ ਛੱਡਣ ਦਾ ਮਨ ਬਣਾ ਲਿਆ ਸੀ ਤੇ ਉਨ੍ਹਾਂ ਨੇ ਨੀਦਰਲੈਂਡ ਰਾਹੀਂ ਘਰ ਪਰਤਣ ਦਾ ਫ਼ੈਸਲਾ ਕੀਤਾ ਸੀ ਪਰ ਉਨ੍ਹਾਂ ਦੀ ਫਲਾਈਟ ਹੀ ਰੱਦ ਹੋ ਗਈ।