GTA News Media

Top Info Bar
22.1°C Toronto Loading date...
World

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ‘ਚ ਆਇਆ ਭੂਚਾਲ

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ‘ਚ ਆਇਆ ਭੂਚਾਲ
Share this post via:

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਤੱਟ ਤੇ ਸੋਮਵਾਰ ਨੂੰ 6.2 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਖੇਤਰ ‘ਚ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਰਾਸ਼ਟਰੀ ਮੌਸਮ ਵਿਿਗਆਨ ਸੇਵਾ ਦੇ ਅਨੁਸਾਰ ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਸੰਭਾਵਨਾ ਨਹੀਂ ਹੈ।

ਭੂਚਾਲ ਦੁਪਹਿਰ 12 ਵਜੇ ਤੋਂ ਬਾਅਦ ਆਇਆ ਅਤੇ ਇਸ ਦਾ ਕੇਂਦਰ ਛੋਟੇ ਜਿਹੇ ਕਸਬੇ ਪੈਟਰੋਲੀਆ ਦੇ ਨੇੜੇ ਸੈਨ ਫਰਾਂਸਿਸਕੋ ਦੇ ਉੱਤਰ-ਪੱਛਮ ‘ਚ ਲਗਭਗ 337 ਕਿਲੋਮੀਟਰ ਦੂਰ ਇਕ ਤੱਟ ਦੇ ਨੇੜੇ ਕੇਂਦਰਿਤ ਸੀ। ਪੈਟਰੋਲੀਆ ‘ਚ 1,000 ਤੋਂ ਘੱਟ ਲੋਕ ਰਹਿੰਦੇ ਹਨ। ਅਮਰੀਕੀ ਭੂ-ਵਿਿਗਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਕਾਰਨ 1 ਕਰੋੜ ਡਾਲਰ ਤੋਂ ਘੱਟ ਦਾ ਨੁਕਸਾਨ ਹੋਇਆ ਹੈ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੈਟਰੋਲੀਆ ਦੇ ਜਨਰਲ ਸਟੋਰ ਮੈਨੇਜਰ ਜੇਨ ਡੇਕਟਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਕਰੀਬ 20 ਸਕਿੰਟ ਤੱਕ ਮਹਿਸੂਸ ਕੀਤੇ ਗਏ।