GTA News Media

Top Info Bar
22.1°C Toronto Loading date...
Health Punjab

ਜਾਣੋ : ਕਿਉ ਫ਼ੋਨ ਨਾਲ ਲੈ ਕੇ ਨਹੀ ਸੌਣਾ ਚਾਹੀਦਾ

ਜਾਣੋ : ਕਿਉ ਫ਼ੋਨ ਨਾਲ ਲੈ ਕੇ ਨਹੀ ਸੌਣਾ ਚਾਹੀਦਾ
Share this post via:

ਫ਼ੋਨ ਵਿੱਚੋ ਬਹੁਤ ਸਾਰੀਆਂ ਖ਼ਤਰਨਾਕ ਗੈਸਾਂ ਨਿਕਲ ਦੀਆ ਹਨ। ਖੋਜਕਰਤਾਵਾਂ ਨੇ ਲਿਥੀਅਮ-ਆਈਨ ਬੈਟਰੀਆਂ ਤੋਂ ਨਿਕਲਣ ਵਾਲੀਆਂ 100 ਤੋਂ ਜ਼ਿਆਦਾ ਜ਼ਹਿਰੀਲੀ ਗੈਸਾਂ ਦੀ ਪਛਾਣ ਕੀਤੀ ਹੈ।ਦੱਸ ਦਈਏ ਕਿ ਸਮਾਰਟਫ਼ੋਨ ਤੇ ਟੈਬਲੇਸਟ ਵਰਗੇ ਇਲੈਕਟ੍ਰੋਨਿਕਸ ਡਿਵਾਈਸ ‘ਚ ਅੱਗ ਲੱਗਣ ਤੇ ਧਮਾਕੇ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਅਜਿਹੇ ‘ਚ ਜੋ ਲੋਕ ਆਪਣਾ ਮੋਬਾਈਲ ਜਾਂ ਹੋਰ ਇਲੈਕਟ੍ਰੋਨਿਕਸ ਡਿਵਾਈਸ ਨਾਲ ਲੈ ਕੇ ਸਾਉਂਦੇ ਹਨ, ਉਹ ਸਾਵਧਾਨ ਹੋ ਜਾਣ ਕਿਉਂਕਿ ਇਸ ਤਰ੍ਹਾ ਕਰਨ ਨਾਲ ਤੁਹਾਡੀ ਜਾਨ ਨੂੰ ਵੱਡਾ ਖਤਰਾ ਹੋ ਸਕਦਾ ਹੈ।

ਫ਼ੋਨ ਵਿੱਚੋ ਬਹੁਤ ਸਾਰੀਆਂ ਖ਼ਤਰਨਾਕ ਗੈਸਾਂ ਨਿਕਲ ਦੀਆਂ ਹਨ। ਜਿਸ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਵੀ ਸ਼ਾਮਲ ਹੈ।ਜਿਸ ਦੇ ਕਾਰਨ ਅੱਖਾਂ ਤੇ ਚਮੜੀ ‘ਚ ਜਲਨ ਦੀ ਸਮੱਸਿਆ ਪੈਦਾ ਹੁੰਦੀ ਹੈ। ਇਹ ਖਤਰਨਾਕ ਗੈਸਾਂ ਆਸਪਾਸ ਦੇ ਮਾਹੌਲ ਨੂੰ ਵੀ ਵੱਡੇ ਪੱਧਰ ਉੱਤੇ ਨੁਕਸਾਨ ਪਹੁੰਚਦੀਆਂ ਹਨ। ਚੀਨ ਦੇ ਇੰਸਟੀਚਿਊਟ ਆਫ਼ ਐਨਬੀਸੀ ਡਿਫੈਂਸ ਐਂਡ ਸਿਨਗੁਹਾ ਯੂਨੀਵਰਸਿਟੀ ਦੀ ਖੋਜ ਮੁਤਾਬਾਕ ਅਜੇ ਵੀ ਬਹੁਤੇ ਲੋਕ ਸਮਰਾਟਫ਼ੋਨ ਦੀ ਜ਼ਰੂਰਤ ਤੋਂ ਜ਼ਿਆਦਾ ਗਰਮ ਜਾਂ ਖ਼ਰਾਬ ਚਾਰਜਰ ਨਾਲ ਚਾਰਜ ਕਰਨ ਦੇ ਖ਼ਤਰਿਆਂ ਤੋਂ ਅਣਜਾਣ ਹਨ।

ਇੰਸਟੀਚਿਊਟ ਆਫ਼ ਐਨਬੀਸੀ ਡਿਫੈਂਸ ਦੇ ਪ੍ਰੋਫੈਸਰ ਜੀ ਸਨ ਨੇ ਕਿਹਾ ਕਿ ਅੱਜ ਕੱਲ੍ਹ ਦੁਨੀਆ ਭਰ ‘ਚ ਲੋਕ ਲਿਥੀਅਮ ਆਈਨ ਬੈਟਰੀ ਦਾ ਇਸਤੇਮਾਲ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਸ ਦੇ ਖ਼ਤਰਿਆਂ ਦੇ ਬਾਰੇ ਕੋਈ ਜਾਣਕਾਰੀ ਵੀ ਨਹੀਂ। ਪ੍ਰੋਫੈਸਰ ਜੀ ਸਨ ਤੇ ਉਨ੍ਹਾ ਦੇ ਸਹਿਯੋਗੀਆਂ ਨੇ ਕਈ ਕਾਰਨਾਂ ਦੀ ਪਛਾਣ ਕੀਤੀ ਹੈ ਜੋ ਕਿ ਖ਼ਤਰਨਾਕ ਗੈਸਾਂ ਨੂੰ ਪੈਦਾ ਕਰ ਰਹੇ ਹਨ।

ਉਦਾਹਰਨ ਤੌਰ ਤੇ ਇੱਕ ਪੂਰੀ ਤਰ੍ਹਾਂ ਨਾਲ ਚਾਰਜ ਬੈਟਰੀ ਕਰੀਬ 50 % ਚਾਰਜ ਬੈਟਰੀ ਦੇ ਮੁਕਾਬਲੇ ਜ਼ਿਆਦਾ ਜ਼ਹਿਰੀਲੀ ਗੈਸਾਂ ਕੱਢਦੀ ਹੈ। ਬੈਟਰੀ ‘ਚ ਸ਼ਾਮਲ ਰਸਾਇਣ ਤੇ ਉਸ ਦੀ ਚਾਰਜ ਰਿਲੀਜ਼ ਕਰਨ ਦੀ ਸਮਰੱਥਾ ਵੀ ਜ਼ਹਿਰੀਲੀ ਗੈਸਾਂ ਛੱਡਣ ਦੀ ਸਮਰੱਥਾ ਤੇ ਅਸਰ ਪਾਉਂਦਾ ਹੈ।