Mr Sudeep Singla, AAP Volunteer of Toronto,presenting the representation of Parvasi Punjabi Pensioners’ Welfare Association ,Ontario,Canada to The Hon’ able Chief Minister,Punjab at Chandigarh. In the representation we have made the request on behalf of all the NRI pensioners to implement the multiplication of 2.59 formula as recommended by the Implimentation committee of the pay commission and releasing all the pending DA instalments since long.As per Mr Singla the attitude of the CM , S. Bhagwant Singh Maan was was quite sympathetic.
ਟੋਰਾਂਟੋ ਦੇ ਆਪ ਵਲੰਟੀਅਰ ਸ਼੍ਰੀ ਸੁਦੀਪ ਸਿੰਗਲਾ ਨੇ ਪਰਵਾਸੀ ਪੰਜਾਬੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਓਨਟਾਰੀਓ, ਕੈਨੇਡਾ ਦੀ ਨੁਮਾਇੰਦਗੀ ਕਰਦਿਆਂ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਉਨਾਂ ਸਾਰੇ ਐਨ.ਆਰ.ਆਈ. ਪੈਨਸ਼ਨਰਾਂ ਦੀ ਤਰਫੋਂ ਬੇਨਤੀ ਕੀਤੀ ਕਿ ਪੇ-ਕਮਿਸ਼ਨ ਦੀ ਇੰਪਲੀਮੈਂਟੇਸ਼ਨ ਕਮੇਟੀ ਦੁਆਰਾ ਸਿਫ਼ਾਰਸ਼ ਕੀਤੇ 2.59 ਦੇ ਗੁਣਾ ਦੇ ਫਾਰਮੂਲੇ ਨੂੰ ਲਾਗੂ ਕੀਤਾ ਜਾਵੇ ਅਤੇ ਲੰਬੇ ਸਮੇਂ ਤੋਂ ਬਕਾਇਆ ਸਾਰੀਆਂ ਡੀ.ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ। ਸ੍ਰੀ ਸਿੰਗਲਾ ਮੁਤਾਬਿਕ ਸੀ.ਐਮ., ਸ. ਭਗਵੰਤ ਸਿੰਘ ਮਾਨ ਵੱਲੋਂ ਹਮਦਰਦੀ ਪ੍ਰਗਟ ਕਰਦਿਆਂ ਮਾਮਲੇ ਪ੍ਰਤੀ ਸੁਹਿਰਦਤਾ ਵਿਖਾਈ ਗਈ।ਐਨ ਆਰ ਆਈ ਭਾਈਚਾਰੇ ਵੱਲੋਂ ਇਸ ਸ਼ਲਾਘਾਯੋਗ ਕੰਮ ਲਈ ਸ੍ਰੀ ਸਿੰਗਲਾ ਦਾ ਧੰਨਵਾਦ ਕੀਤਾ ਗਿਆ।