GTA News Media

Top Info Bar
22.1°C Toronto Loading date...
Canada

ਅਪ੍ਰੈਲ ਮਹੀਨੇ ਦੌਰਾਨ ਕੈਨੇਡਾ ‘ਚ ਘਰਾਂ ਦੀ ਔਸਤ ਕੀਮਤ $716,000 ਦਰਜ

ਅਪ੍ਰੈਲ ਮਹੀਨੇ ਦੌਰਾਨ ਕੈਨੇਡਾ ‘ਚ ਘਰਾਂ ਦੀ ਔਸਤ ਕੀਮਤ $716,000 ਦਰਜ
Share this post via:

ਸੋਮਵਾਰ ਨੂੰ ਜਾਰੀ ਨਵੇਂ ਅੰਕੜਿਆਂ ਅਨੁਸਾਰ, ਅਪ੍ਰੈਲ ਮਹੀਨੇ ਦੌਰਾਨ ਘਰਾਂ ਦੀ ਔਸਤ ਕੀਮਤ $716,000 ਦਰਜ ਕੀਤੀ ਗਈ ਹੈ, ਜੋ ਜਨਵਰੀ ਮਹੀਨੇ ਵਿਚ ਘਰਾਂ ਦੀ ਔਸਤ ਕੀਮਤ ਦੇ ਮੁਕਾਬਲੇ ਇੱਕ ਲੱਖ ਡਾਲਰ ਦਾ ਵਾਧਾ ਹੈ। ਕੈਨੇਡਾ ਵਿਚ ਘਰਾਂ ਦੀ ਔਸਤ ਕੀਮਤ ਵਿਚ ਲਗਾਤਾਰ ਚਾਰ ਮਹੀਨੇ ਤੋਂ ਵਾਧਾ ਦਰਜ ਹੋ ਰਿਹਾ ਹੈ। ਫ਼ਰਵਰੀ 2022 ਵਿਚ ਔਸਤ ਕੀਮਤ 816,000 ਡਾਲਰ ਤੋਂ ਵੀ ਪਾਰ ਹੋਣ ਤੋਂ ਬਾਅਦ, ਬੈਂਕ ਔਫ਼ ਕੈਨੇਡਾ ਨੇ ਵਿਆਜ ਦਰਾਂ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਮੌਰਗੇਜ ਦਰਾਂ ਵਿਚ ਵਾਧੇ ਕਾਰਨ ਕੈਨੇਡੀਅਨ ਹਾਊਸਿੰਗ ਮਾਰਕੀਟ ਠੰਡੀ ਹੋਣੀ ਸ਼ੁਰੂ ਹੋ ਗਈ ਸੀ। ਨਤੀਜੇ ਵੱਜੋਂ ਜੁਲਾਈ ਮਹੀਨੇ ਵਿਚ ਘਰਾਂ ਦੀ ਔਸਤ ਕੀਮਤ 630,000 ਤੋਂ ਵੀ ਹੇਠਾਂ ਆ ਗਈ ਸੀ।

ਜ਼ਿਆਦਾਤਰ ਤੇਜ਼ੀ GTA ਤੇ BC ਦੇ ਲੋਅਰ ਮੇਨਲੈਂਡ (ਵੈਨਕੂਵਰ) ਇਲਾਕੇ ਵਿਚ ਦਰਜ ਹੋਈ ਹੈ। ਜੇ ਇਨ੍ਹਾਂ ਦੋਵੇਂ ਥਾਂਵਾਂ ਦੇ ਅੰਕੜੇ ਮਨਫ਼ੀ ਕਰ ਦਿੱਤੇ ਜਾਣ ਤਾਂ ਘਰ ਦੀ ਔਸਤ ਕੀਮਤ $572,000  ‘ਤੇ ਆ ਜਾਂਦੀ ਹੈ। ਕੈਨੇਡਾ ਵਿਚ 100,000 ਤੋਂ ਵੱਧ ਰੀਐਲਟਰਾਂ ਦੀ ਨੁਮਾਇੰਦਗੀ ਕਰਦੀ ਅਸੋਸੀਏਸ਼ਨ CREA ਅਨੁਸਾਰ, ਅਪ੍ਰੈਲ ਮਹੀਨੇ ਵਿਚ ਘਰਾਂ ਦੀ ਵਿਕਰੀ ਵਿਚ ਵੀ ਮਾਰਚ ਦੇ ਮੁਕਾਬਲੇ 11% ਵਾਧਾ ਹੋਇਆ ਹੈ। ਮੌਜੂਦਾ ਵਿਕਰੀ ਦਾ ਪੱਧਰ ਪਿਛਲੇ ਸਾਲ ਜੂਨ ਤੋਂ ਬਾਅਦ ਦੇ ਸਭ ਤੋਂ ਉੱਪਰਲੇ ਪੱਧਰ ‘ਤੇ ਪਹੰਚ ਗਿਆ ਹੈ।