GTA News Media

Top Info Bar
22.1°C Toronto Loading date...
Canada

ਕੈਨੇਡਾ ’ਚ ਸਾਡੇ ਅਧਿਕਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਕਾਰਨ ਵੀਜ਼ੇ ਬੰਦ ਕੀਤੇ: ਭਾਰਤ

ਕੈਨੇਡਾ ’ਚ ਸਾਡੇ ਅਧਿਕਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਕਾਰਨ ਵੀਜ਼ੇ ਬੰਦ ਕੀਤੇ: ਭਾਰਤ
Share this post via:

ਭਾਰਤ ਸਰਕਾਰ ਨੇ ਕਿਹਾ ਹੈ ਕਿ ਕੈਨਡਾ ਵਿਚ ਅਧਿਕਾਰੀ ਹਿੰਸਾ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਸਾਡੇ ਸਫਾਰਤਖ਼ਾਨਿਆਂ ਦੇ ਅਧਿਕਾਰੀਆਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ, ਜਿਸ ਕਾਰਨ ਕੈਨੇਡਾ ਦੇ ਨਾਗਰਿਕਾਂ ਦੇ ਵੀਜ਼ੇ ਬੰਦ ਕੀਤੇ ਗਏ ਹਨ ਪਰ ਭਾਰਤ ਇਸਦੀ ਨਿਯਮਿਤ ਸਮੀਖਿਆ ਕਰਦਾ ਰਹੇਗਾ। ਇਹ ਪ੍ਰਗਟਾਵਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕੀਤਾ ਹੈ।
ਬਾਗਚੀ ਨੇ ਕਿਹਾ ਕਿ ਮਾਮਲਾ ਭਾਰਤ ਆਉਣ ਦਾ ਨਹੀਂ ਹੈ। ਜਿਹਨਾਂ ਕੋਲ ਵਾਜਬ ਵੀਜ਼ੇ ਹਨ ਤੇ ਓ ਸੀ ਆਈ ਕਾਰਡ ਹਨ, ਉਹ ਭਾਰਤ ਆ ਸਕਦੇ ਹਨ। ਹਿੰਸਾ ਭੜਕਾਉਣ ਦੇ ਮਾਮਲੇ ਵਿਚ ਕੈਨੇਡਾ ਸਰਕਾਰ ਕਾਰਵਾਈ ਨਹੀਂ ਕਰ ਰਹੀ, ਜਿਸ ਕਾਰਨ ਸਾਡੇ ਕੌਂਸਲੇਟਾਂ ਦਾ ਕੰਮਕਾਜ ਰੁਕ ਰਿਹਾਹੈ ਤੇ ਅਜਿਹਾ ਵਾਤਾਵਰਣ ਸਿਰਜਿਆ ਜਾ ਰਿਹਾ ਹੈ, ਜਿਸ ਕਾਰਨ ਅਸੀਂ ਵੀਜ਼ੇ ਜਾਰੀ ਕਰਨੇ ਬੰਦ ਕੀਤੇ ਹਨ।