GTA News Media

Top Info Bar
22.1°C Toronto Loading date...
Canada

ਕੈਨੇਡਾ ਸਰਕਾਰ ਦਾ ਵੱਡਾ ਦਾਅਵਾ, ਪਾਸਪੋਰਟ ਅਰਜ਼ੀਆਂ ਦੇ ਢੇਰ ਦਾ ਹੋਇਆ ਨਿਪਟਾਰਾ

ਕੈਨੇਡਾ ਸਰਕਾਰ ਦਾ ਵੱਡਾ ਦਾਅਵਾ, ਪਾਸਪੋਰਟ ਅਰਜ਼ੀਆਂ ਦੇ ਢੇਰ ਦਾ ਹੋਇਆ ਨਿਪਟਾਰਾ
Share this post via:

ਕੈਨੇਡਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਰਵਿਸ ਕੈਨੇਡਾ ਕੋਲ ਲੱਗੇ 98 ਫ਼ੀਸਦੀ ਅਰਜ਼ੀਆਂ ਦੇ ਢੇਰ ਦਾ ਨਿਪਟਾਰਾ ਹੋ ਚੁੱਕਿਆ ਹੈ। ਹੈਮਿਲਟਨ ਵਿਖੇ ਕੈਬਨਿਟ ਮੰਤਰੀਆਂ ਦੀ ਬੈਠਕ ਦੌਰਾਨ ਸਮਾਜਿਕ ਵਿਕਾਸ ਮੰਤਰੀ ਕਰੀਨਾ ਗੌਲਡ ਨੇ ਕਿਹਾ ਕਿ ਕੈਨੇਡਾ ਵਾਸੀ ਹੁਣ ਯਕੀਨ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਸਮੇਂ ‘ਤੇ ਪਾਸਪੋਰਟ ਮਿਲ ਜਾਵੇਗਾ। ਕਰੀਨਾ ਗੌਲਡ ਨੇ ਅੱਗੇ ਕਿਹਾ ਕਿ ਆਉਣ ਵਾਲੇ ਕੁਝ ਸਾਲ ਦੌਰਾਨ ਵੱਡੀ ਗਿਣਤੀ ‘ਚ ਕੈਨੇਡੀਅਨ ਪਾਸਪੋਰਟ ਅਰਜ਼ੀਆਂ ਦਾਖ਼ਲ ਕਰਨਗੇ ਕਿਉਂਕਿ 10 ਸਾਲ ਦੀ ਮਿਆਦ ਵਾਲੇ ਪਹਿਲੇ ਪਾਸਪੋਰਟ ਇਸ ਸਾਲ ਜੁਲਾਈ ‘ਚ ਐਕਸਪਾਇਰ ਹੋਣੇ ਸ਼ੁਰੂ ਹੋ ਜਾਣਗੇ।

ਸਾਲ 2023 ਦੌਰਾਨ ਸਰਵਿਸ ਕੈਨੇਡਾ ਵੱਲੋਂ ਲਗਭਗ 35 ਲੱਖ ਪਾਸਪੋਰਟ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਇਹ ਅੰਕੜਾ ਪਿਛਲੇ ਸਾਲ ਨਿਪਟਾਈਆਂ ਅਰਜ਼ੀਆਂ ਤੋਂ ਦੁੱਗਣਾ ਬਣਦਾ ਹੈ। ਆਉਣ ਵਾਲੇ ਕੁਝ ਸਾਲ ਦੌਰਾਨ ਹਰ ਸਾਲ 30 ਲੱਖ ਤੋਂ 50 ਲੱਖ ਪਾਸਪੋਰਟ ਅਰਜ਼ੀਆਂ ਸਰਵਿਸ ਕੈਨੇਡਾ ਕੋਲ ਪੁੱਜ ਸਕਦੀਆਂ ਹਨ। ਉੱਥੇ ਹੀ ਸਮਾਜਿਕ ਵਿਕਾਸ ਮੰਤਰੀ ਨੇ ਇਹ ਵੀ ਦੱਸਿਆ ਕਿ ਆਉਂਦੀ ਬਸੰਤ ਰੁੱਤ ਦੌਰਾਨ ਸਰਵਿਸ ਕੈਨੇਡਾ ਵੱਲੋਂ ਪਾਸਪੋਰਟ ਅਰਜ਼ੀਆਂ ਦਾ ਬਿਹਤਰ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਸਕੇਗਾ ਕਿਉਂਕਿ ਪਿਛਲੇ ਸਾਲ 80 ਤੋਂ 85 ਫ਼ੀਸਦੀ ਅਰਜ਼ੀਆਂ ਅਜਿਹੇ ਬਿਨੈਕਾਰਾਂ ਨੇ ਦਾਖਲ ਕੀਤੀਆਂ ਜਿਨ੍ਹਾਂ ਕੋਲ ਪਹਿਲਾਂ ਪਾਸਪੋਰਟ ਹੈ ਹੀ ਨਹੀਂ ਸੀ।

ਇਸ ਵੇਲੇ ਪਾਸਪੋਰਟ ਦਫਤਰਾਂ ‘ਚ ਭੀੜ ਖ਼ਤਮ ਹੋ ਚੁੱਕੀ ਹੈ ਅਤੇ ਸਮੇਂ ਸਿਰ ਅਰਜ਼ੀਆਂ ਦਾ ਨਿਪਟਾਰਾ ਹੋ ਰਿਹਾ ਹੈ । ਸਮਾਜਿਕ ਵਿਕਾਸ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਫ਼ਰ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪਾਸਪੋਰਟ ਦੀ ਮਿਆਦ ਲੰਘਣ ਦੀ ਤਰੀਕ ਲਾਜ਼ਮੀ ਤੌਰ ‘ਤੇ ਦੇਖ ਲੈਣ ਅਤੇ ਕਿਸੇ ਵੀ ਕਿਸਮ ਦੀ ਸਮੱਸਿਆ ਤੋਂ ਬਚਣ ਲਈ ਪਹਿਲਾਂ ਹੀ ਪਾਸਪੋਰਟ ਨਵਿਆਉਣ ਜਾਂ ਬਣਾਉਣ ਦੀ ਅਰਜ਼ੀ ਦਾਖ਼ਲ ਕਰ ਦਿੱਤੀ ਜਾਵੇ।