Brampton
1…ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਨੂੰ ਡਾਇਬਟੀਜ਼ ਦੇ ਖੇਤਰ ਵਿੱਚ ਕੀਤੇ ਗਏ ਸ਼ਲਾਘਾਯੋਗ ਕਦਮਾਂ ਦੇ ਚਲਦਿਆਂ ਇਸ ਸਾਲ Fredrick G. Banting Award ਦੇ ਨਾਲ ਸਨਮਾਨਿਤ ਕੀਤਾ ਗਿਆ। ਜਿਸ ਦੇ ਲਈ ਸੋਨੀਆ ਸਿੱਧੂ ਵਲੋਂ ਖਾਸ ਤੌਰ ਤੇ ਸਭ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸਨਮਾਨ ਖਾਸ ਤੌਰ ਉਤੇ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਡਾਇਬਟੀਜ਼ ਨੂੰ ਦੂਰ ਕਰਨ ਜਾਂ ਕੈਨੇਡੀਅਨਸ ਦੀ ਡਾਇਬਟੀਜ਼ ਨੂੰ ਲੈ ਕੇ ਜੀਵਨਸ਼ੈਲੀ ਵਿੱਚ ਸੁਧਾਰ ਨੂੰ ਲੈ ਕੇ ਉਪਰਾਲੇ ਕੀਤੇ ਹੋਣ।
Ontario
2… ਕੋਵਿਡ-19 ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਓਨਟਾਰੀਓ ਸਰਕਾਰ ਵੱਲੋਂ ਆਪਣੇ ਰੀਓਪਨਿੰਗ ਪਲੈਨ ਦੇ ਅਗਲੇ ਕਦਮ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਹੈ। 15 ਨਵੰਬਰ ਨੂੰ ਜਿੱਥੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਸੀ ਉਨ੍ਹਾਂ ਹਾਈ ਰਿਸਕ ਸੈਟਿੰਗਜ਼ ਵਿੱਚ ਕਪੈਸਿਟੀ ਲਿਮਟ ਹਟਾਈਆਂ ਜਾਣੀਆਂ ਸਨ। ਪਰ ਮਾਮਲਿਆਂ ਵਿੱਚ ਇਜਾਫਾ ਹੋਣ ਤੋਂ ਬਾਅਦ 10 ਨਵੰਬਰ ਨੂੰ ਘੱਟੋ ਘੱਟ 28 ਦਿਨਾਂ ਲਈ ਇਸ ਵਿੱਚ ਦੇਰ ਕਰ ਦਿੱਤੀ ਗਈ ਸੀ। ਮੰਗਲਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਪਬਲਿਕ ਹੈਲਥ ਤਹਿਤ ਰੁਝਾਨ ਦੀ ਨਿਗਰਾਨੀ ਕਰਨ ਲਈ ਤੇ ਓਮੀਕ੍ਰੋਨ ਵੇਰੀਐਂਟ ਦੇ ਮਾਮਲਿਆਂ ਵਿੱਚ ਦਿਨੋਂ ਦਿਨ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਰੀਓਪਨਿੰਗ ਪਲੈਨ ਉੱਤੇ ਹਾਲ ਦੀ ਘੜੀ ਰੋਕ ਲਾਈ ਜਾ ਰਹੀ ਹੈ ।
Ottawa
3… ਨਿਆਂ ਮੰਤਰੀ ਡੇਵਿਡ ਲੈਮੇਟੀ ਅਤੇ ਉਨ੍ਹਾਂ ਦੇ ਸੰਸਦੀ ਸਕੱਤਰ ਗੈਰੀ ਆਨੰਦਸੰਗਰੀ ਨੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਕਾਲੇ ਕੈਨੇਡੀਅਨਾਂ ਅਤੇ ਆਦਿਵਾਸੀ ਲੋਕਾਂ ਦੀ ਜ਼ਿਆਦਾ ਪ੍ਰਤੀਨਿਧਤਾ ਨੂੰ ਸੰਬੋਧਿਤ ਕਰਨ ਦੇ ਉਦੇਸ਼ ਨਾਲ ਸੰਘੀ ਸਰਕਾਰ ਦੇ ਨਵੇਂ ਕਾਨੂੰਨ ‘ਤੇ ਚਰਚਾ ਕਰਨ ਲਈ ਇੱਕ ਨਿਊਜ਼ ਕਾਨਫਰੰਸ ਕੀਤੀ। ਇਸ ਨਿਊਜ਼ ਕਾਨਫਰੰਸ ਦੌਰਾਨ ਓਹਨਾਂ ਦਸਿਆ ਕਿ ਫੈਡਰਲ ਸਰਕਾਰ ਨੇ ਇੱਕ ਬਿੱਲ ਪੇਸ਼ ਕੀਤਾ ਹੈ ਜੋ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਅਤੇ ਬੰਦੂਕ ਨਾਲ ਸਬੰਧਤ ਕੁਝ ਅਪਰਾਧਾਂ ਲਈ ਲਾਜ਼ਮੀ ਘੱਟੋ-ਘੱਟ ਸਜ਼ਾ ਨੂੰ ਰੱਦ ਕਰੇਗਾ।
Brampton
4…ਕੈਨੇਡੀਅਨ ਪਾਰਲੀਮੈਂਟ ਵਿਚ ਇੱਕ ਦਸਤਾਰਧਾਰੀ ਸਿੱਖ ਵਿਅਕਤੀ ਵਜੋਂ, 1993 ਵਿਚ ਐਮ ਪੀ ਦੀ ਚੋਣ ਜਿੱਤ ਕੇ ਪਹੁੰਚੇ, ਓਨਟਾਰੀਓ ਨਿਵਾਸੀ ਗੁਰਬਖਸ਼ ਸਿੰਘ ਮੱਲ੍ਹੀ ਨੇ ਨਵਾਂ ਇਤਿਹਾਸ ਸਿਰਜਿਆ ਸੀ। ਸਿਆਸੀ ਖੇਤਰ ਵਿਚ ਗੁਰਬਖਸ਼ ਸਿੰਘ ਮੱਲ੍ਹੀ ਦੇ ਯੋਗਦਾਨ ਨੂੰ ਮਹੱਤਤਾ ਦਿੰਦਿਆਂ, ਹੁਣ ਬਰੈਂਪਟਨ ਵਿਚ ਓਨ੍ਹਾਂ ਦੇ ਸਨਮਾਨ ਵਜੋਂ, ਇੱਕ ਪਾਰਕ ਦਾ ਨਾਮ ਰੱਖਿਆ ਗਿਆ ਹੈ।
B.C.
5..ਬੀ.ਸੀ. ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿੱਚ ਹੁਣ ਤੱਕ ਕੋਵਿਡ-19 ਓਮਿਕਰੋਨ ਵੇਰੀਐਂਟ ਦੇ ਪੰਜ ਕੇਸ ਰਿਪੋਰਟ ਕੀਤੇ ਗਏ ਹਨ।,,ਡਾ. ਬੋਨੀ ਹੈਨਰੀ ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ, ਪਿਛਲੇ ਹਫਤੇ ਪਹਿਲੇ ਸ਼ੁਰੂਆਤੀ ਓਮਿਕਰੋਨ ਕੇਸ ਤੋਂ ਬਾਅਦ, ਹਫਤੇ ਦੇ ਅੰਤ ਵਿੱਚ ਵੇਰੀਐਂਟ ਦੇ ਚਾਰ ਵਾਧੂ ਕੇਸਾਂ ਦੀ ਖੋਜ ਕੀਤੀ ਗਈ ਹੈ।
Brampton
6… ਬਰੈਂਪਟਨ ਵਿਚ ਇੱਕ ਇੰਟਰਨੈਸ਼ਨਲ ਸਟੂਡੈਂਟ ਦਾ ਦੋਸ਼ ਹੈ, ਕਿ ਇੱਕ ਰੈਸਟੋਰੈਂਟ ਨੇ ਉਸਦੀ ਹਜ਼ਾਰਾਂ ਡਾਲਰ ਤਨਖਾਹ ਨਹੀਂ ਦਿੱਤੀ। ਇਸ ਮਾਮਲੇ ਨੂੰ ਲੈਕੇ ਵੀਕਐਂਡ ਤੇ ਸਬੰਧਤ ਰੈਸਟੋਰੈਂਟ ਦੇ ਬਾਹਰ, ਇੱਕ ਰੋਸ ਮੁਜਾਹਰਾ ਕੀਤਾ ਗਿਆ ਸੀ। ਇੰਟਰਨੈਸ਼ਨਲ ਸਟੂਡੈਂਟ ਸਤਿੰਦਰ ਕੌਰ ਦਾ ਕਹਿਣਾ ਹੈ ਕਿ ਰੈਸਟੋਰੈਂਟ ਵਲੋਂ ਉਸ ਨੂੰ ਉਸਦਾ ਬਣਦਾ ਹੱਕ ਨਹੀਂ ਦਿੱਤਾ ਗਿਆ।
Ottawa
7… ਟਰੂਡੋ ਦੀ ਅਗਵਾਈ ਵਿੱਚ ਲਿਬਰਲਾਂ ਵੱਲੋਂ 14 ਦਸੰਬਰ ਨੂੰ ਫੈਡਰਲ ਸਰਕਾਰ ਦੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਣੀ ਹੈ। ਇਸ ਸੰਬੰਧ ਵਿੱਚ ਬੋਲਦਿਆਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਉਮੀਦ ਹੈ ਕਿ ਸਰਕਾਰ ਇਸ ਆਗਾਮੀ ਵਿੱਤੀ ਅਪਡੇਟ ਵਿੱਚ ਕਿਫਾਇਤੀ ਉਪਾਵਾਂ ਨੂੰ ਵੀ ਸ਼ਾਮਿਲ ਕਰੇਗੀ ਤਾਂ ਜੋ ਕੈਨੇਡਾ ਅੰਦਰ ਵੱਧ ਰਹੀ ਮਹਿੰਗਾਈ ਉੱਤੇ ਰੋਕ ਲਾਈ ਜਾ ਸਕੇ।
File
8… ਟਰੂਡੋ ਸਰਕਾਰ ਵੱਲੋਂ 2022 ਦੇ ਸੁ਼ਰੂ ਤੱਕ ਫੈਡਰਲ ਪੱਧਰ ਉੱਤੇ ਨਿਯੰਤਰਿਤ ਸਾਰੀਆਂ ਕੰਮ ਵਾਲੀਆਂ ਥਾਂਵਾਂ ਉੱਤੇ ਕੋਵਿਡ-19 ਵੈਕਸੀਨ ਲਾਜ਼ਮੀ ਕਰਨ ਦੀ ਸੰਭਾਵਨਾ ਹੈ। ਇਹ ਰੈਗੂੂਲੇਸ਼ਨਜ਼ ਹੈਲਥ ਤੇ ਸੇਫਟੀ ਮਾਪਦੰਡਾਂ ਸਬੰਧੀ ਮੌਜੂਦਾ ਨਿਯਮਾਂ, ਮਾਸਕ ਲਾਉਣਾ, ਹੱਥ ਧੋਣੇ ਤੇ ਫਿਜ਼ੀਕਲ ਡਿਸਟੈਂਸਿੰਗ ਬਣਾਈ ਰੱਖਣ ਦੇ ਨਾਲ ਲਾਗੂ ਕੀਤੀਆਂ ਜਾਣਗੀਆਂ। ਫੈਡਰਲ ਸਰਕਾਰ ਵੱਲੋਂ ਪ੍ਰਸਤਾਵਿਤ ਇਨ੍ਹਾਂ ਨਵੇਂ ਵੈਕਸੀਨ ਨਿਯਮਾਂ ਅਨੁਸਾਰ ਰੋਡ ਟਰਾਂਸਪੋਰਟੇਸ਼ਨ, ਟੈਲੀਕਮਿਊਨਿਕੇਸ਼ਨਜ਼ ਤੇ ਬੈਂਕਿੰਗ ਸੈਕਟਰ ਨਾਲ ਜੁੜੇ ਮੁਲਾਜ਼ਮਾਂ ਨੂੰ ਦੂਹਰੀ ਡੋਜ਼ ਜ਼ਰੂਰੀ ਹੋਵੇਗੀ।ਪਬਲਿਕ ਸੈਕਟਰ, ਜਿਹੜੇ ਮੁਲਾਜ਼ਮ ਫੈਡਰਲ ਪੱਧਰ ਉੱਤੇ ਰੈਗੂਲੇਟਿਡ ਏਅਰ, ਰੇਲ, ਮਰੀਨ ਟਰਾਂਸਪੋਰਟੇਸ਼ਨ ਸੈਕਟਰਜ਼ ਤੇ ਟਰੈਵਲਰਜ਼, ਲਈ ਇਹ ਵੈਕਸੀਨੇਸ਼ਨ ਸ਼ਰਤਾਂ ਪਹਿਲਾਂ ਤੋਂ ਹੀ ਲਾਗੂ ਹਨ। ਆਰਸੀਐਮਪੀ ਅਧਿਕਾਰੀਆਂ ਨੂੰ ਵੀ ਵੈਕਸੀਨ ਦੇ ਦੋ ਸ਼ੌਟਸ ਲਵਾਉਣੇ ਲਾਜ਼ਮੀ ਹਨ।
Surrey
9… … ਪੰਜਾਬ ਵਿਚ ਬੇਸਹਾਰਾ ਲੋਕਾਂ ਦੀ ਮੱਦਦ ਕਰਨ ਲਈ, 18 ਸਾਲ ਪਹਿਲਾਂ ਇੱਕ ਜੋੜੇ ਵਲੋਂ ਦੋ ਕਮਰਿਆ ਦਾ ਇੱਕ ਸ਼ੈੱਲਟਰ ਹੋਮ ਸ਼ੁਰੂ ਕੀਤਾ ਗਿਆ ਸੀ, ਜਿਹੜਾ ਕਿ ਹੁਣ ਇੱਕ ਵੱਡੀ ਸੰਸਥਾ ਬਣ ਚੁੱਕਿਆ ਹੈ, ਅਤੇ ਉਨਾ ਵਲੋਂ ਹੁਣ, ਪ੍ਰੱਭ ਆਸਰਾ ਚੈਰੀਟੇਬਲ ਸੰਸਥਾ ਹੇਠ ਚਾਰ ਸ਼ਹਿਰਾਂ ਵਿਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਪ੍ਰੱਭ ਆਸਰਾ ਚੈਰੀਟੇਬਲ ਸੰਸਥਾ ਦੀ ਕੋ-ਫਾਂਊਡਰ, ਰਜਿੰਦਰ ਕੌਰ ਵਲੋਂ ਸੰਸਥਾ ਦੇ ਕੰਮਾ ਕਾਜਾਂ ਬਾਰੇ ਜਾਣਕਾਰੀ ਦਿੱਤੀ ਗਈ।