GTA News Media

Top Info Bar
22.1°C Toronto Loading date...
Canada

ਜਲੰਧਰ ਦੀ ਰਾਜਨ ਸਾਹਨੀ ਕੈਨੇਡਾ ‘ਚ ਬਣੀ ਇਮੀਗ੍ਰੇਸ਼ਨ ਮੰਤਰੀ

ਜਲੰਧਰ ਦੀ ਰਾਜਨ ਸਾਹਨੀ ਕੈਨੇਡਾ ‘ਚ ਬਣੀ ਇਮੀਗ੍ਰੇਸ਼ਨ ਮੰਤਰੀ
Share this post via:

ਜਲੰਧਰ ਦੇ ਰਾਜਨ ਸਾਹਨੀ ਨੂੰ ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਨਵੀਂ ਬਣੀ ਸਰਕਾਰ ਵਿੱਚ ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰਕ ਮੰਤਰੀ ਵਜੋਂ ਨਿਯੁਕਤ ਕੀਤੇ ਜਾਣ ਨਾਲ ਭਾਰਤੀ ਖਾਸਕਰ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਰਾਜਨ ਸਾਹਨੀ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਵਡਾਲਾ ਵਿੱਚ ਹੋਇਆ ਸੀ ਅਤੇ ਉਹ ਲੰਬੇ ਸਮੇਂ ਤੋਂ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਦੇ ਅਲਬਰਟਾ ਵਿੱਚ ਰਹਿੰਦੀ ਹੈ।

ਉਹ ਅਲਬਰਟਾ ਦੀ ਮੁੱਖ ਮੰਤਰੀ ਦੀ ਦੌੜ ਵਿੱਚ ਵੀ ਸੀ, ਪਰ ਪਿੱਛੇ ਰਹਿ ਗਈ ਅਤੇ ਡੇਨੀਅਲ ਸਮਿਥ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰ ਬਣ ਗਈ। ਉੱਤਰ ਪੂਰਬੀ ਕੈਲਗਰੀ ਦੇ ਵਿਧਾਇਕ ਰਾਜਨ ਸਾਹਨੀ ਚਾਰ ਬੱਚਿਆਂ ਦੀ ਮਾਂ, ਇੱਕ ਕਾਰਕੁਨ ਅਤੇ ਇੱਕ ਵਿਅਸਤ ਕਮਿਊਨਿਟੀ ਵਾਲੰਟੀਅਰ ਹੈ। ਰਾਜਨ ਨੇ ਕੈਲਗਰੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਡਿਗਰੀਆਂ ਦੇ ਨਾਲ-ਨਾਲ ਐਮ.ਬੀ.ਏ. ਵੀ ਕੀਤੀ ਹੈ।

ਬਲਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਰਾਜਨ ਸਾਹਨੀ ਕੋਲ ਮਹੱਤਵਪੂਰਨ ਅਹੁਦਾ ਹੈ ਤੇ ਵਿਸ਼ੇਸ਼ ਤੌਰ ‘ਤੇ ਇਮੀਗ੍ਰੇਸ਼ਨ ਵਿਭਾਗ ਹੋਣ ਕਾਰਨ ਉਨ੍ਹਾਂ ਦੇ ਸਮਰਥਨ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।