GTA News Media

Top Info Bar
22.1°C Toronto Loading date...
Canada Featured

ਪ੍ਰਧਾਨ ਮੰਤਰੀ ਟ੍ਰੂਡੋ ਇੰਡੋਨੇਸ਼ੀਆ, ਸਿੰਗਾਪੁਰ ਅਤੇ ਭਾਰਤ ਦੇ ਦੌਰੇ ਲਈ ਤਿਆਰ

ਪ੍ਰਧਾਨ ਮੰਤਰੀ ਟ੍ਰੂਡੋ ਇੰਡੋਨੇਸ਼ੀਆ, ਸਿੰਗਾਪੁਰ ਅਤੇ ਭਾਰਤ ਦੇ ਦੌਰੇ ਲਈ ਤਿਆਰ
Share this post via:

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਗਲੇ ਹਫ਼ਤੇ ਇੰਡੋਨੇਸ਼ੀਆ, ਸਿੰਗਾਪੋਰ ਅਤੇ ਭਾਰਤ ਦੇ ਦੌਰੇ ‘ਤੇ ਰਵਾਨਾ ਹੋਣਗੇ। ਇਸ ਯਾਤਰਾ ਵਿਚ ਭਾਰਤ ਵਿਚ ਚਲ ਰਿਹਾ ਜੀ-20 ਸੰਮੇਲਨ ਵੀ ਸ਼ਾਮਲ ਹੈ। ਚੀਨ ਦੇ ਬਦਲ ਦੇ ਤੌਰ ‘ਤੇ ਕੈਨੇਡਾ ਦੱਖਣੀਪੂਰਬੀ ਏਸ਼ੀਆਈ ਦੇਸ਼ਾਂ ਵਿਚ ਆਰਥਿਕ ਸਬੰਧਾਂ ’ਤੇ ਵੀ ਧਿਆਨ ਕੇਂਦਰਤ ਕਰ ਰਿਹਾ ਹੈ।

ਇੰਡੋਨੇਸ਼ੀਆ ਦੇ ਜਕਾਰਟਾ ਵਿਚ ਪ੍ਰਧਾਨ ਮੰਤਰੀ ਟ੍ਰੂਡੋ ਅਸੋਸੀਏਸ਼ਨ ਔਫ਼ ਸਾਊਥ ਈਸਟ ਏਸ਼ੀਅਨ ਨੇਸ਼ਨਜ਼ (ASEAN) ਦੀ ਬੈਠਕ ਵਿਚ ਸ਼ਾਮਲ ਹੋਣਗੇ, ਜਿੱਥੇ ਦਸ ਦੇਸ਼ਾਂ ਦਾ ਇਹ ਗਰੁੱਪ ਕੈਨੇਡਾ ਨਾਲ ਇੱਕ ਰਣਨੀਤਿਕ ਭਾਈਵਾਲੀ ਸਮਝੌਤਾ ਮੰਜ਼ੂਰ ਕਰੇਗਾ। ਟ੍ਰੂਡੋ ਦਾ ਅਗਲਾ ਸਟਾਪ ਸਿੰਗਾਪੋਰ ਹੋਵੇਗਾ, ਜਿੱਥੇ ਉਹ ਸਿੰਗਾਪੋਰ ਦੀ ਸਰਕਾਰ ਅਤੇ ਬਿਜ਼ਨਸ ਲੀਡਰਾਂ ਨਾਲ ਕੈਨੇਡਾ ਵਿਚ ਨਿਵੇਸ਼ ਵਧਾਉਣ ਅਤੇ ਕੈਨੇਡੀਅਨ ਨਿਰਯਾਤ ਨੂੰ ਹੁਲਾਰਾ ਦੇਣ ਬਾਰੇ ਮੁਲਾਕਾਤ ਕਰਨਗੇ।

ਫਿਰ ਟ੍ਰੂਡੋ ਭਾਰਤ ਵਿਚ ਜੀ-20 ਸੰਮੇਲਨ ਵਿਚ ਹਾਜ਼ਰੀ ਭਰਨਗੇ। ਇਸ ਬੈਠਕ ਦੌਰਾਨ ਉਹ ਜਲਵਾਯੂ ਪਰਿਵਰਤਨ ‘ਤੇ ਸਹਿਯੋਗ, ਗਰੀਬ ਦੇਸ਼ਾਂ ਲਈ ਅੰਤਰਰਾਸ਼ਟਰੀ ਵਿੱਤ ਸੁਧਾਰ ਅਤੇ ਊਰਜਾ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕਰਨ ‘ਤੇ ਸਹਿਯੋਗ ਬਾਰੇ ਗੱਲਬਾਤ ਦੀ ਯੋਜਨਾ ਬਣਾ ਰਹੇ ਹਨ। ਇੱਕ ਨਿਊਜ਼ ਰੀਲੀਜ਼ ਅਨੁਸਾਰ ਟ੍ਰੂਡੋ ਹਰ ਦੇਸ਼ ਵਿੱਚ ਸਿਰਫ਼ ਦੋ ਦਿਨ ਬਿਤਾਉਣਗੇ ਅਤੇ ਉਨ੍ਹਾਂ ਦੀ ਫ਼ੇਰੀ ਵਪਾਰ ਅਤੇ ਕਿਫ਼ਾਇਤ ਨੂੰ ਵਧਾਉਣ ‘ਤੇ ਕੇਂਦ੍ਰਤ ਹੋਵੇਗੀ।

ਕੈਨੇਡਾ ਭਾਰਤ, ਇੰਡੋਨੇਸ਼ੀਆ ਅਤੇ ASEAN ਨਾਲ ਇੱਕ ਬਲਾਕ ਵਜੋਂ ਵੱਖਰੇ ਵਪਾਰਕ ਸਮਝੌਤਿਆਂ ਲਈ ਗੱਲਬਾਤ ਕਰ ਰਿਹਾ ਹੈ। ਲਿਬਰਲਾਂ ਦਾ ਕਹਿਣਾ ਹੈ ਕਿ ਜੀ-20 ਦੌਰਾਨ ਟ੍ਰੂਡੋ ਰੂਸ ਦੀ ਯੂਕਰੇਨ ਤੋਂ ਹਟਣ ਦੀ ਵਕਾਲਤ ਕਰਨਗੇ, ਹਾਲਾਂਕਿ ਜੀ-20 ਦੇ ਬਹੁਤ ਸਾਰੇ ਮੈਂਬਰ ਰੂਸ ਦੀ ਆਲੋਚਨਾ ਨਾ ਕਰਨ ਦੇ ਪੱਖ ਵਿਚ ਭੁਗਤੇ ਹਨ। ਕੈਨੇਡਾ ਦੀ ਟ੍ਰੇਡ ਮਿਨਿਸਟਰ ਮੈਰੀ ਇੰਗ ਭਾਰਤ ਨੂੰ ਛੱਡ ਕੇ ਇੰਡੋਨੇਸ਼ੀਆ ਅਤੇ ਸਿੰਗਾਪੋਰ ਦੌਰੇ ਵਿਚ ਟ੍ਰੂਡੋ ਦੇ ਨਾਲ ਹੋਣਗੇ।

ਦ ਕੈਨੇਡੀਅਨ ਪ੍ਰੈੱਸ