GTA News Media

Top Info Bar
22.1°C Toronto Loading date...
Canada

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾ ਕੇ 4.5 % ਕੀਤੀ

ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ ਵਧਾ ਕੇ 4.5 % ਕੀਤੀ
Share this post via:

ਬੈਂਕ ਔਫ਼ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਮੁੱਖ ਵਿਆਜ ਦਰ ਵਧਾ ਕੇ 4.5 % ਕਰ ਦਿੱਤੀ ਹੈ। ਇੱਕ ਸਾਲ ਦੇ ਸਮੇਂ ਦੇ ਅੰਦਰ ਅੰਦਰ ਇਹ ਅੱਠਵੀਂ ਵਾਰੀ ਹੈ ਜਦੋਂ ਬੈਂਕ ਨੇ ਵਿਆਜ ਦਰ ਵਧਾਈ ਹੈ। ਕੈਨੇਡਾ ਵਿਚ ਮਹਿੰਗਾਈ ਨੂੰ ਠੱਲ ਪਾਉਣ ਲਈ ਬੈਂਕ ਵੱਲੋਂ ਲਗਾਤਾਰ ਵਿਆਜ ਦਰਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਇਸ ਫ਼ੈਸਲੇ ਤੋਂ ਬਾਅਦ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਜਾਵੇਗਾ।

ਹਾਲਾਂਕਿ ਮਾਰਚ 2022 ਤੋਂ ਚਲ ਰਹੇ ਵਿਆਜ ਦਰ ਵਾਧੇ ਦੇ ਸਿਲਸਿਲੇ ਵਿਚ 25 ਅੰਕਾਂ ਦਾ ਇਹ ਵਾਧਾ, ਸਭ ਤੋਂ ਛੋਟਾ ਵਾਧਾ ਹੈ। ਇਸ ਨੂੰ ਇੱਕ ਸੰਕੇਤ ਵੀ ਮੰਨਿਆ ਜਾ ਰਿਹਾ ਹੈ ਕਿ ਬੈਂਕ ਦੁਆਰਾ ਵਿਆਜ ਦਰ ਵਧਾਉਣ ਦਾ ਰੁਝਾਨ ਘਟਾਇਆ ਜਾ ਸਕਦਾ ਹੈ। ਬੈਂਕ ਨੇ ਕਿਹਾ ਕਿ ਜੇ ਆਰਥਿਕ ਵਿਕਾਸ ਅਨੁਮਾਨਾਂ ਨਾਲ ਮੇਲ ਖਾਂਦਾ ਹੈ ਤਾਂ ਬੈਂਕ ਮੌਜੂਦਾ ਵਿਆਜ ਦਰ ਨੂੰ ਬਰਕਰਾਰ ਰੱਖ ਸਕਦਾ ਹੈ ਅਤੇ ਨਾਲ ਹੀ ਇਸ ਦੇ ਪ੍ਰਭਾਵ ਦੀ ਸਮੀਖਿਆ ਕੀਤੀ ਜਾਂਦੀ ਰਹੇਗੀ।