ਹਿੰਦੂ ਕੈਨੇਡੀਅਨ ਨੂੰ ਧਮਕੀਆਂ ਮਿਲਣ ਦਾ ਲਿਬਰਲ MP ਚੰਦਰਾ ਆਰਿਆ ਨੇ ਲਾਇਆ ਦੋਸ਼
ਓਟਵਾ- MP ਚੰਦਰਾ ਆਰਿਆ ਨੇ ਦੋਸ਼ ਲਾਇਆ ਹੈ ਕਿ ਹਿੰਦੂ ਕੈਨੇਡੀਅਨਾਂ ਨੂੰ ਖਾਲਿਸਤਾਨੀ ਸਮਰਥਕ ਧਮਕੀਆਂ ਦੇ ਰਹੇ ਹਨ ਤੇ ਉਹਨਾਂ ’ਤੇ ਹਮਲੇ ਕਰ ਰਹੇ ਹਨ ਤੇ ਭਾਰਤ ਵਾਪਸ ਜਾਣ ਲਈ ਆਖ ਰਹੇ ਹਨ।
MP ਚੰਦਰਾ ਆਰਿਆ ਨੇ ਦੇਸ਼ ਦੇ ਹਿੰਦੂ ਕੈਨੇਡੀਅਨ ਲੋਕਾਂ ਨੂੰ ਸ਼ਾਂਤ ਰਹਿਣ ਤੇ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਚੰਦਰਾ ਆਰਿਆ ਇੰਡੋ ਕੈਨੇਡੀਅਨ ਆਗੂ ਹਨ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਮੈਂਬਰ ਹਨ।