Canada Driving Licence ਸਕੈਂਡਲ: ਟਰੱਕ ਡਰਾਈਵਰਾਂ ਦੇ ਸੈਂਕੜੇ ਲਾਇਸੈਂਸ ਰੱਦ, ਸਰਕਾਰ ਵੱਲੋਂ ਵੱਡੀ ਕਾਰਵਾਈ
ਕੈਨੇਡਾ (Canada Driving Licence) – ਕੈਨੇਡਾ ਅਤੇ ਅਮਰੀਕਾ ਦੇ ਟਰਾਂਸਪੋਰਟ ਵਿਭਾਗਾਂ ਵੱਲੋਂ ਇਨ੍ਹਾਂ ਦਿਨੀਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਖ਼ਾਸ ਕਰਕੇ ਪਰਵਾਸੀ ਟਰੱਕ ਡਰਾਈਵਰਾਂ ਲਈ Canada Driving Licence ਪ੍ਰਕਿਰਿਆ ‘ਤੇ ਵੱਡੀ ਨਿਗਰਾਨੀ ਕੀਤੀ ਜਾ ਰਹੀ ਹੈ। ਇਹ ਕਾਰਵਾਈ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਏ ਵੱਡੇ ਟਰੱਕ ਹਾਦਸਿਆਂ ਮਗਰੋਂ ਤੇਜ਼ ਹੋਈ ਹੈ।
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਕੈਨੇਡਾ ਸਰਕਾਰ ਨੇ ਲਾਪਰਵਾਹੀ ਕਰਨ ਵਾਲੇ ਨਿਰੀਖਕਾਂ ਉਤੇ ਕਾਰਵਾਈ ਕਰਦੇ ਹੋਏ ਸੈਂਕੜੇ Canada Driving Licence ਰੱਦ ਕਰ ਦਿੱਤੇ ਹਨ। ਇਸ ਨਾਲ ਨਾਲ ਪੰਜ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਖਤਮ ਕਰ ਦਿੱਤੀ ਗਈ ਹੈ।
ਅਲਬਰਟਾ ਪ੍ਰਾਂਤ ਦੇ ਟਰਾਂਸਪੋਰਟ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪੰਜ ਡਰਾਈਵਰ ਟ੍ਰੇਨਿੰਗ ਕੇਂਦਰਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ, ਜਦਕਿ ਟੈਸਟ ਲੈਣ ਵਾਲੇ 9 ਨਿਰੀਖਕਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਈ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ। ਸੈਂਕੜੇ ਡਰਾਈਵਰਾਂ ਦੇ Canada Driving Licence ਰੱਦ ਕਰਕੇ ਉਨ੍ਹਾਂ ਨੂੰ ਦੁਬਾਰਾ ਟੈਸਟ ਦੇਣ ਲਈ ਨੋਟਿਸ ਜਾਰੀ ਕੀਤੇ ਗਏ ਹਨ।
ਵਿਭਾਗੀ ਸੂਤਰਾਂ ਨੇ ਦੱਸਿਆ ਕਿ ਓਂਟਾਰੀਓ ਸੂਬੇ ਨੇ ਵੀ Canada Driving Licence ਜਾਰੀ ਕਰਨ ਦੇ ਨਿਯਮ ਹੋਰ ਸਖ਼ਤ ਕਰਨ ਦੀ ਤਿਆਰੀ ਕਰ ਲਈ ਹੈ। ਨਵੇਂ ਨਿਰਦੇਸ਼ਾਂ ਅਨੁਸਾਰ, ਨਿਰੀਖਕਾਂ ਨੂੰ ਵਧੇਰੇ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਅਤੇ ਡਰਾਈਵਿੰਗ ਟੈਸਟ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ ਜਾ ਰਹੀ ਹੈ।
ਇਹ ਸਖ਼ਤੀ ਦਾ ਮੁੱਖ ਉਦੇਸ਼ ਸੜਕਾਂ ‘ਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਅਣਅਧਿਕਾਰਤ ਤਰੀਕੇ ਨਾਲ ਮਿਲ ਰਹੇ Canada Driving Licence ਨੂੰ ਰੋਕਣਾ ਹੈ।
Check here latest News: Click here
Get Latest News on Facebook, Instagram and YouTube: