ਬਰੈਂਪਟਨ ਈਸਟ ਦੇ ਵਿਧਾਇਕ ਹਰਦੀਪ ਸਿੰਘ ਗਰੇਵਾਲ ਨਾਲ ਨਸਲੀ ਦੂਸ਼ਣਬਾਜ਼ੀ, ਪਰਿਵਾਰ ਸਮੇਤ ਬਣੇ ਨਫ਼ਰਤ ਦਾ ਨਿਸ਼ਾਨਾ
ਬਰੈਂਪਟਨ ਈਸਟ ਦੇ ਵਿਧਾਇਕ ਹਰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਅਤੇ ਪਰਿਵਾਰ ਨਾਲ ਮੁਸਕੋਕਾ ਵਿਖੇ ਨਸਲੀ ਨਫ਼ਰਤ ਭਰੀ ਟਿੱਪਣੀਆਂ ਕੀਤੀਆਂ ਗਈਆਂ।
ਬਰੈਂਪਟਨ ਈਸਟ ਤੋਂ ਵਿਧਾਇਕ ਹਰਦੀਪ ਸਿੰਘ ਗਰੇਵਾਲ ਵੱਲੋਂ ਆਪਣੇ ਅਤੇ ਪਰਿਵਾਰ ਨਾਲ ਨਸਲੀ ਆਧਾਰ ਤੇ ਦੂਸ਼ਣਬਾਜ਼ੀ ਕੀਤੇ ਜਾਣ ਦੀ ਗੱਲ ਕਹੀ ਹੈ, ਵਿਧਾਇਕ ਮੁਤਾਬਕ ਮੁਸਕੋਕਾ ਵਿਖੇ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ‘ਵਾਪਸ ਮੁੜ ਜਾਣ ਅਤੇ ਤੁਹਾਨੂੰ ਸਭਨੂੰ ਮਰ ਜਾਣਾ ਚਾਹੀਦਾ’ ਵਰਗੀਆਂ ਨਫ਼ਰਤੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ। ਦੱਸਣਯੋਗ ਹੈ ਕਿ ਹਰਦੀਪ ਸਿੰਘ ਗਰੇਵਾਲ ਦੂਜੀ ਵਾਰ ਵਿਧਾਇਕ ਬਣੇ ਹਨ ਉਹ ਆਪਣੇ ਪਰਿਵਾਰ ਨਾਲ ਮੁਸਕੋਕਾ ਪਹੁੰਚੇ ਸਨ। ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਕੈਨੇਡਾ ਵਿੱਚ ਪ੍ਰਵਾਸੀਆਂ ਖਿਲਾਫ਼ ਨਫ਼ਰਤ ਕਾਫ਼ੀ ਵੱਧੀ ਹੈ ਜਿਸ ਨਾਲ ਸੱਜੇ ਪੱਖੀ ਪ੍ਰੋਪੋਗੈਂਡਾ ਦਾ ਵੀ ਅਹਿਮ ਰੋਲ ਰਿਹਾ ਹੈ। ਵਿਧਾਇਕ ਵੱਲੋਂ ਹੋਰਨਾਂ ਪ੍ਰਵਾਸੀਆਂ ਖ਼ਾਸ ਕਰਕੇ ਸਿੱਖਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਨਫ਼ਰਤ ਵੰਡਣ ਵਾਲੇ ਕਿਸੇ ਵੀ ਰੂਪ ਕਿਤੇ ਵੀ ਸਥਾਂਨ ਤੇ ਤੁਹਾਨੂੰ ਨਿਸ਼ਾਨਾ ਬਣਾ ਸਕਦੇ ਹਨ।
Check here latest News: Click here
Get Latest News on Facebook, Instagram and YouTube: