ਵੈਨਕੂਵਰ – ਵਿਕਟੋਰੀਆ ਦੀ ਅਦਾਲਤ ਨੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੋਲਵੁੱਡ ਸਥਿਤ ਘਰ ’ਤੇ ਗੋਲੀਬਾਰੀ ਅਤੇ ਇਕ ਵਾਹਨ ਨੂੰ ਸਾੜਨ ਦੇ ਦੋਸ਼ੀ ਅਬਜੀਤ ਕਿੰਗਰਾ ਨੂੰ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕੈਨੇਡਾ ਦੀ ਆਰਸੀਐਮਪੀ ਮੁਤਾਬਿਕ, ਕਿੰਗਰਾ ਭਾਰਤ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਹੁਕਮਾਂ ’ਤੇ ਕੈਨੇਡਾ ਵਿੱਚ ਅਪਰਾਧਿਕ ਕਾਰਵਾਈਆਂ ਕਰ ਰਿਹਾ ਸੀ।
ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੋਲਵੁੱਡ ਘਰ ਗੋਲੀਬਾਰੀ ਮਾਮਲੇ ’ਚ ਬਿਸ਼ਨੋਈ ਗੈਂਗ ਮੈਂਬਰ ਅਬਜੀਤ ਕਿੰਗਰਾ ਨੂੰ ਕੈਨੇਡਾ ਅਦਾਲਤ ਵੱਲੋਂ 6 ਸਾਲ ਦੀ ਸਜ਼ਾ ਸੁਣਾਈ।
ਬਿਸ਼ਨੋਈ ਗੈਂਗ ਉੱਤੇ ਕਾਰਵਾਈ
ਇਹ ਸਜ਼ਾ ਫੈਡਰਲ ਸਰਕਾਰ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਗਠਜੋੜ ਵਜੋਂ ਸੂਚੀਬੱਧ ਕਰਨ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਆਈ ਹੈ।
ਹੋਰ ਸ਼ੱਕੀ ਦੀ ਤਲਾਸ਼
ਪੁਲਿਸ ਨੇ ਦੂਜੇ ਸ਼ੱਕੀ ਵਿਕਰਮ ਸ਼ਰਮਾ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਛੱਡਕੇ ਭਾਰਤ ਭੱਜ ਗਿਆ ਹੈ।
ਪੁਲਿਸ ਦੀ ਕਾਰਵਾਈ ਜਾਰੀ
ਆਰਸੀਐਮਪੀ ਅਧਿਕਾਰੀ ਸਟੀਫਨ ਨੇ ਕਿਹਾ ਕਿ,
“ਕਿੰਗਰਾ ਦੀ ਸਜ਼ਾ ਮਹੀਨਿਆਂ ਦੀ ਗਹਿਰੀ ਜਾਂਚ ਦਾ ਨਤੀਜਾ ਹੈ। ਹਾਲਾਂਕਿ ਅਸੀਂ ਇਸ ਫ਼ੈਸਲੇ ਨਾਲ ਸੰਤੁਸ਼ਟ ਹਾਂ, ਪਰ ਸਾਡਾ ਕੰਮ ਅਜੇ ਪੂਰਾ ਨਹੀਂ ਹੋਇਆ। ਅਸੀਂ ਵਿਕਰਮ ਸ਼ਰਮਾ ਨੂੰ ਕਾਨੂੰਨ ਦੇ ਹਵਾਲੇ ਕਰਨ ਲਈ ਵਚਨਬੱਧ ਹਾਂ।”
ਕਿੰਗਰਾ ਦਾ ਹਾਲ
ਕਿੰਗਰਾ ਨੂੰ ਅਕਤੂਬਰ 2024 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਉਹ ਲਗਭਗ ਸਾਢੇ ਚਾਰ ਸਾਲ ਹੋਰ ਜੇਲ੍ਹ ਵਿਚ ਰਹੇਗਾ।
Check here latest News: Click here
Get Latest News on Facebook, Instagram and YouTube: