GTA News Media

Top Info Bar
22.1°C Toronto Loading date...
Featured

ਡੋਨਾਲਡ ਟਰੰਪ ਦੀ ਧੀ ਟਿਫਨੀ ਨੇ ਬੁਆਏਫ੍ਰੈਂਡ ਮਾਈਕਲ ਬੋਲੋਸ ਨਾਲ ਕਰਵਾਇਆ ਵਿਆਹ

ਡੋਨਾਲਡ ਟਰੰਪ ਦੀ ਧੀ ਟਿਫਨੀ ਨੇ ਬੁਆਏਫ੍ਰੈਂਡ ਮਾਈਕਲ ਬੋਲੋਸ ਨਾਲ ਕਰਵਾਇਆ ਵਿਆਹ
Share this post via:

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਟਿਫਨੀ ਟਰੰਪ ਨੇ ਐਤਵਾਰ ਨੂੰ ਬੁਆਏਫ੍ਰੈਂਡ ਮਾਈਕਲ ਬੋਲੋਸ ਨਾਲ ਵਿਆਹ ਕਰਵਾ ਲਿਆ ਹੈ।  ਵਿਆਹ ਟਰੰਪ ਦੇ ਫਲੋਰੀਡਾ ਸਥਿਤ ਰਿਹਾਇਸ਼ ‘ਤੇ ਹੋਇਆ। ਲੇਬਨਾਨੀ ਫੈਸ਼ਨ ਡਿਜ਼ਾਈਨਰ ਏਲੀ ਸਾਬ ਨੇ ਦੁਲਹਨ ਦੀ ਡਰੈੱਸ ਡਿਜ਼ਾਈਨ ਕੀਤੀ ਹੈ। ਟਿਫਨੀ ਦਾ ਗਾਊਨ ਲੰਮਾ-ਸਲੀਵ ਅਤੇ ਮੋਤੀਆਂ ਨਾਲ ਢੱਕਿਆ ਹੋਇਆ ਸੀ। ਭੈਣ ਇਵਾਂਕਾ ਟਰੰਪ ਆਪਣੇ ਪਤੀ ਜੇਰੇਡ ਕੁਸ਼ਨਰ ਅਤੇ ਬੱਚਿਆਂ ਨਾਲ  ਵਿਆਹ ਵਿੱਚ ਸ਼ਾਮਲ ਹੋਈ। ਡੋਨਾਲਡ ਟਰੰਪ ਦੀ ਦੂਜੀ ਪਤਨੀ ਇਵਾਂਕਾ ਅਤੇ ਟਿਫਨੀ ਦੀ ਮਾਂ ਮਾਰਲਾ ਮੈਪਲਸ ਅਤੇ ਸੌਤੇਲੇ ਭਰਾ ਐਰਿਕ ਟਰੰਪ ਨੂੰ ਵੀ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਰਿਪੋਰਟਾਂ ਮੁਤਾਬਕ ਪਾਮ ਬੀਚ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੰਦ ਹੋਣ ਕਾਰਨ ਸਾਰੀਆਂ ਉਡਾਣਾਂ ਰੱਦ ਹਨ। ਕੁਝ ਮਹਿਮਾਨ ਹਫ਼ਤੇ ਭਰ ਲਈ ਆਏ ਹੋਏ ਸਨ। ਕਈ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਖੁਸ਼ਕਿਸਮਤੀ ਨਾਲ, ਟਿਫਨੀ ਅਤੇ ਉਸਦੇ ਮੰਗੇਤਰ ਨੇ ਮੰਗਲਵਾਰ ਨੂੰ ਪਾਮ ਬੀਚ ਕਾਉਂਟੀ ਕੋਰਟਹਾਊਸ ਦੇ ਬੰਦ ਹੋਣ ਤੋਂ ਠੀਕ ਪਹਿਲਾਂ ਆਪਣੇ ਵਿਆਹ ਦਾ ਲਾਇਸੈਂਸ ਪ੍ਰਾਪਤ ਕੀਤਾ। ਇਹ ਜੋੜਾ 500 ਮਹਿਮਾਨਾਂ ਦੇ ਨਾਲ ਸ਼ਾਨਦਾਰ ਵਿਆਹ ਦੀ ਯੋਜਨਾ ਬਣਾ ਰਿਹਾ ਸੀ। ਟਿਫਨੀ ਲੰਬੇ ਸਮੇਂ ਤੋਂ ਇੱਕ ਵੱਡੇ ਵਿਆਹ ਦੀ ਯੋਜਨਾ ਬਣਾ ਰਹੀ ਸੀ। ਉਸਦਾ ਮੰਗੇਤਰ ਮਾਈਕਲ ਬੋਲੋਸ ਵੀ ਬਹੁਤ ਅਮੀਰ ਪਰਿਵਾਰ ਤੋਂ ਹੈ। ਇਹ ਜੋੜਾ ਚਾਹੁੰਦਾ ਸੀ ਕਿ ਉਨ੍ਹਾਂ ਦੇ ਵਿਆਹ ‘ਚ ਦੁਨੀਆ ਭਰ ਦੇ ਮਹਿਮਾਨ ਅਤੇ ਦੋਸਤ ਸ਼ਾਮਲ ਹੋਣ।