GTA News Media

Top Info Bar
22.1°C Toronto Loading date...
Health

ਲਾਲ ਅਮਰੂਦ ਖਾਣ ਦੇ ਫ਼ਾਇਦੇ

ਲਾਲ ਅਮਰੂਦ ਖਾਣ ਦੇ ਫ਼ਾਇਦੇ
Share this post via:

ਅਮਰੂਦ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ, ਇਹ ਉਸ ਖੇਤਰ ‘ਤੇ ਨਿਰਭਰ ਕਰਦਾ ਹੈ ਜਿੱਥੇ ਇਹ ਉਗਾਇਆ ਜਾਂਦਾ ਹੈ।ਅਮਰੂਦ ਆਮ ਤੌਰ ‘ਤੇ ਹਰੇ ਰੰਗ ਦੇ ਹੁੰਦੇ ਹਨ । ਲਾਲ ਅਮਰੂਦ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਧ ਖਪਤ ਕੀਤੀ ਜਾਣ ਵਾਲੀ ਕਿਸਮ ਹੈ। ਲਾਲ ਅਮਰੂਦ ਵਿੱਚ ਬਹੁਤ ਸਾਰੇ ਔਸ਼ਧੀ ਗੁਣ ਹੁੰਦੇ ਹਨ ਅਤੇ ਇਸਦੇ ਪੱਤੇ ਅਕਸਰ ਸ਼ੂਗਰ ਦੇ ਇਲਾਜ ਲਈ ਵਰਤੇ ਜਾਂਦੇ ਹਨ।

ਆਉ ਜਾਣਦੇ ਹਾਂ ਸਿਹਤ ਲਈ ਲਾਲ ਅਮਰੂਦ ਖਾਣ ਦੇ ਫ਼ਾਇਦਿਆਂ ਬਾਰੇ:

ਕਬਜ਼ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਲਾਲ ਅਮਰੂਦ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਇਸ ਵਿਚ ਮੌਜੂਦ ਫ਼ਾਈਬਰ ਤੁਹਾਡੇ ਮਲ ਨੂੰ ਲੰਘਾਉਣ ਵਿਚ ਮਦਦ ਕਰਦਾ ਹੈ।

ਲਾਲ ਅਮਰੂਦ ਦੇ ਬੀਜ ਜ਼ੁਕਾਮ ਅਤੇ ਫਲੂ ਤੋਂ ਦੂਰ ਰਖਦੇ ਹਨ। ਇਸ ਲਈ ਅਮਰੂਦ ਦੇ ਨਾਲ-ਨਾਲ ਇਸ ਦੇ ਬੀਜ ਵੀ ਖਾਉ। ਇੰਨਾ ਹੀ ਨਹੀਂ ਇਹ ਕੈਲੇਸਟਰੋਲ ਦੇ ਪੱਧਰ ਨੂੰ ਘੱਟ ਕਰਨ ਵਿਚ ਵੀ ਫ਼ਾਇਦੇਮੰਦ ਹੈ ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਲਾਲ ਅਮਰੂਦ ਦਾ ਸੇਵਨ ਕਰਨ ਨਾਲ ਸਰੀਰ ਵਿਚ ਆਇਰਨ ਦੀ ਪੂਰਤੀ ਕੀਤੀ ਜਾ ਸਕਦੀ ਹੈ। ਖ਼ਾਸ ਤੌਰ ’ਤੇ ਜੇਕਰ ਤੁਸੀਂ ਨਿਯਮਿਤ ਰੂਪ ਨਾਲ ਅਮਰੂਦ ਨੂੰ ਚਬਾ ਕੇ ਖਾਂਦੇ ਹੋ ਤਾਂ ਇਹ ਸਰੀਰ ਵਿਚ ਆਇਰਨ ਦੀ ਕਮੀ ਨੂੰ ਦੂਰ ਕਰ ਸਕਦਾ ਹੈ।

ਅਮਰੂਦ ਵਿਚ ਲਾਈਕੋਪੀਨ ਨਾਂ ਦਾ ਫ਼ਾਇਟੋ ਨਿਊਟੀਰਏਸ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖ਼ਤਰੇ ਤੋਂ ਹਮੇਸ਼ਾ ਦੂਰ ਰਹਿੰਦਾ ਹੈ।
ਜੇਕਰ ਤੁਹਾਡੇ ਮੂੰਹ ’ਚ ਛਾਲੇ ਹੋ ਗਏ ਹਨ ਜਾਂ ਫ਼ਿਰ ਅਕਸਰ ਤੁਹਾਨੂੰ ਮਾਊਥ ਅਲਸਰ ਦੀ ਸਮੱਸਿਆ ਰਹਿੰਦੀ ਹੈ ਤਾਂ ਅਮਰੂਦ ਦੀਆਂ ਨਵੀਆਂ-ਨਵੀਆਂ ਕੋਮਲ ਪੱਤੀਆਂ ਦਾ ਸੇਵਨ ਕਰੋ। ਇਸ ਨਾਲ ਆਰਾਮ ਮਿਲਦਾ ਹੈ।

ਅਮਰੂਦ ਵਿਚ ਵਿਟਾਮਿਨ-ਏ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਅੱਖਾਂ ਨੂੰ ਸਿਹਤਮੰਦ ਬਣਾਈ ਰਖਦਾ ਹੈ। ਇਸ ਤੋਂ ਇਲਾਵਾ ਅਮਰੂਦ ਵਿਚ ਵਿਟਾਮਿਨ-ਸੀ ਵੀ ਹੁੰਦਾ ਹੈ, ਜੋ ਬੀਮਾਰੀਆਂ ਨੂੰ ਸਰੀਰ ਤੋਂ ਦੂਰ ਕਰਦਾ ਹੈ। ਅਮਰੂਦ ਵਿਚ ਮੌਜੂਦ ਪੋਟਾਸ਼ੀਅਮ ਕਾਰਨ ਇਸ ਦੇ ਰੋਜ਼ਾਨਾ ਸੇਵਨ ਨਾਲ ਚਮੜੀ ਵਿਚ ਚਮਕ ਆ ਜਾਂਦੀ ਹੈ ਅਤੇ ਕਿੱਲ-ਮੁਹਾਂਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।