GTA News Media

Top Info Bar
22.1°C Toronto Loading date...
Health

ਸੰਤਰੇ ਦਾ ਛਿਲਕਾ ਵਧਾਏਗਾ ਤੁਹਾਡੇ ਚਿਹਰੇ ਦੀ ਚਮਕ

ਸੰਤਰੇ ਦਾ ਛਿਲਕਾ ਵਧਾਏਗਾ ਤੁਹਾਡੇ ਚਿਹਰੇ ਦੀ ਚਮਕ
Share this post via:

ਸੰਤਰੇ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ, ਫਿਰ ਚਾਹੇ ਸਿਹਤ ਹੋਵੇ ਜਾਂ ਚਮੜੀ ਨਾਲ ਸੰਬੰਧਿਤ ਕੋਈ ਸਮੱਸਿਆ। ਤੁਹਾਨੂੰ ਦੱਸ ਦੇਈਏ ਕਿ ਇਹ ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਇਸ ਦੇ ਛਿਲਕਿਆਂ ਤੇ ਜੂਸ ਨੂੰ ਚਿਹਰੇ ਤੇ ਲਗਾਉਣ ਨਾਲ ਵੀ ਫਾਇਦਾ ਹੁੰਦਾ ਹੈ। ਸੰਤਰੇ ਦੇ ਛਿਲਕੇ ਦੇ ਕਈ ਫਾਇਦੇ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਸੰਤਰੇ ਦੇ ਛਿਲਕੇ ਨੂੰ 1 ਚਮਚ ਦਹੀਂ ਦੇ ਨਾਲ ਮਿਕਸਰ ‘ਚ ਪੀਸ ਲਓ। ਕੋਸੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋਵੋ ਤੇ ਇਸ ਪੈਕ ਨੂੰ 30 ਮਿੰਟ ਲਈ ਫੇਸ ਤੇ ਲਗਾਓ ਤੇ ਫਿਰ ਠੰਡੇ ਪਾਣੀ ਨਾਲ ਧੋ ਲਓ। ਇਸ ਤਰ੍ਹਾ ਕਰਨ ਨਾਲ ਚਿਹਰਾ ਸਾਫ਼ ਹੋ ਜਾਵੇਗਾ।

ਇੱਕ ਮਿਕਸਰ ‘ਚ ਸੰਤਰੇ ਦੇ ਛਿਲਕੇ ਦਾ ਪੇਸਟ ਬਣਾਓ, ਫਿਰ ਇਸ ‘ਚ 1 ਚਮਚ ਸ਼ਹਿਦ ਤੇ 1 ਚਮਚ ਨਿੰਬੂ ਦਾ ਰਸ ਮਿਲਾਓ। ਇਸ ਪੇਸਟ ਨੂੰ ਚਿਹਰੇ ਤੇ 25 ਮਿੰਟ ਲੱਗਾ ਰਹਿਣ ਦਿਓ ਤੇ ਫਿਰ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰਾ ਨਰਮ ਤੇ ਮੁਲਾਇਮ ਹੋ ਜਾਦਾ ਹੈ।

ਸੰਤਰੇ ਦੇ ਪਾਊਡਰ ਵਿੱਚ ਹਲਦੀ ਮਿਲਾ ਕੇ ਇਸ ਪੇਸਟ ਨੂੰ 30 ਮਿੰਟ ਤੱਕ ਚਿਹਰੇ ਤੇ ਲੱਗਾ ਰਹਿਣ ਦਿਓ ਤੇ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਪੈਕ ਨੂੰ ਲਗਾਉਣ ਨਾਲ ਚਿਹਰਾ ਗੋਰਾ ਹੋਣ ਦੇ ਨਾਲ-ਨਾਲ ਸਾਰੇ ਦਾਗ-ਧੱਬੇ ਵੀ ਦੂਰ ਹੋ ਜਾਂਦੇ ਹਨ।

ਸੰਤਰੇ ਦੇ ਸੁੱਕੇ ਛਿਲਕਿਆਂ ਨੂੰ ਲੈ ਕੇ ਇਸ ‘ਚ ਗੁਲਾਬ ਜਲ ਅਤੇ ਚੰਦਨ ਪਾਊਡਰ ਮਿਲਾ ਕੇ ਪੇਸਟ ਬਣਾ ਲਓ ਤੇ ਬਾਅਦ ‘ਚ ਇਸ ਨੂੰ ਆਪਣੇ ਚਿਹਰੇ ਅਤੇ ਗਰਦਨ ਤੇ ਲਗਾਓ ਅਤੇ ਜਦੋਂ ਇਹ ਸੁੱਕ ਜਾਵੇ ਤਾਂ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਹ ਮੁਹਾਸੇ ਤੇ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ।