GTA News Media

Top Info Bar
22.1°C Toronto Loading date...
India

ਪਰਲ ਗਰੁੱਪ ਦਾ ਡਾਇਰੈਕਟਰ ਬਹੁ-ਕਰੋੜੀ ਘੁਟਾਲੇ ‘ਚ ਫਿਜੀ ਤੋਂ ਡਿਪੋਰਟ ਹੋਣ ਤੋਂ ਬਾਅਦ CBI ਨੇ ਕੀਤਾ ਗ੍ਰਿਫਤਾਰ

ਪਰਲ ਗਰੁੱਪ ਦਾ ਡਾਇਰੈਕਟਰ ਬਹੁ-ਕਰੋੜੀ ਘੁਟਾਲੇ ‘ਚ ਫਿਜੀ ਤੋਂ ਡਿਪੋਰਟ ਹੋਣ ਤੋਂ ਬਾਅਦ CBI ਨੇ ਕੀਤਾ ਗ੍ਰਿਫਤਾਰ
Share this post via:

ਸੀਬੀਆਈ ਵੱਲੋਂ ਵਿਦੇਸ਼ ਵਿਚ ਰਹਿਣ ਵਾਲੇ ਭਗੌੜੇ ਲੋਕਾਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਤ੍ਰਿਸ਼ੂਲ’ ਤਹਿਤ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗਿੱਲ ਨੂੰ ਫਿਜ਼ੀ ਤੋਂ ਡਿਪੋਰਟ ਕਰਕੇ ਦੇਰ ਰਾਤ ਦੇਸ਼ ਲਿਆਂਦਾ ਗਿਆ। ਗਿੱਲ ਨੂੰ ਬਹੁ ਕਰੋੜੀ ਘੁਟਾਲੇ ‘ਚ ਫਿਜੀ ਤੋਂ ਡਿਪੋਰਟ ਕੀਤਾ ਗਿਆ ਸੀ। ਏਜੰਸੀ ਨੇ 19 ਫਰਵਰੀ, 2014 ‘ਚ ਕਰੋੜਾਂ ਨਿਵੇਸ਼ਕਾਂ ਨੂੰ ਨਿਵੇਸ਼ ਦੇ ਬਦਲੇ ਜ਼ਮੀਨ ਦੇ ਕੇ ਠੱਗਣ ਦੇ ਦੋਸ਼ ਵਿਚ ਪਰਲਸ ਗਰੁੱਪ ਤੇ ਉਸ ਦੇ ਫਾਉਂਡਰ ਨਿਰਮਲ ਸਿੰਘ ਭੰਗੂ ਖਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਦੇਸ਼ ਭਰ ਵਿਚ ਨਿਵੇਸ਼ਕਾਂ ਨੂੰ ਧੋਖਾ ਦੇ ਕੇ ਕੰਪਨੀ ਨੇ 60,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਠੱਗੀ ਕੀਤੀ ਸੀ।

CBI ਦਾ ਦਾਅਵਾ ਹੈ ਕਿ ਪਿਛਲੇ ਸਾਲ ‘ਆਪ੍ਰੇਸ਼ਨ ਤ੍ਰਿਸ਼ੂਲ’ ਨੂੰ ਸ਼ੁਰੂ ਕੀਤੇ ਜਾਣ ਤੋਂ ਬਾਅਦ ਲਗਪਗ 30 ਭਗੌੜਾਂ ਨੂੰ ਸਫ਼ਲਤਾਪੂਰਵਕ ਭਾਰਤ ਲਿਆਂਦਾ ਗਿਆ ਸੀ। ਇਸ ਆਪ੍ਰੇਸ਼ਨ ਦਾ ਉਦੇਸ਼ ਇੰਟਰਪੋਲ ਦੀ ਮਦਦ ਨਾਲ ਅਪਰਾਧੀਆਂ ਤੇ ਭਗੌੜਿਆਂ ਦਾ ਪਤਾ ਲਾਉਣਾ ਤੇ ਉਨ੍ਹਾਂ ਨੂੰ ਵਾਪਸ ਲਿਆਉਣਾ ਹੈ।