GTA News Media

Top Info Bar
22.1°C Toronto Loading date...
World

ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌਤ, ਬੇਟੀ ਤੇ ਪਾਇਲਟ ਜ਼ਖਮੀ

ਜਹਾਜ਼ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਦੀ ਮੌਤ, ਬੇਟੀ ਤੇ ਪਾਇਲਟ ਜ਼ਖਮੀ
Share this post via:

ਅਮਰੀਕਾ ਦੇ ਨਿਊਯਾਰਕ ਇਲਾਕੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ‘ਚ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ ਬੇਟੀ ਅਤੇ ਪਾਇਲਟ ਇੰਸਟ੍ਰਕਟਰ ਜ਼ਖਮੀ ਹੋ ਗਏ ਹਨ। ਮ੍ਰਿਤਕ ਔਰਤ ਦੀ ਪਛਾਣ 63 ਸਾਲਾ ਰੋਮਾ ਗੁਪਤਾ ਅਤੇ ਉਸ ਦੀ ਬੇਟੀ ਦੀ 33 ਸਾਲਾ ਰੀਵਾ ਗੁਪਤਾ ਵਜੋਂ ਹੋਈ ਹੈ। ਸਫੋਲਕ ਕਾਊਂਟੀ ਪੁਲਿਸ ਨੇ ਪਾਇਲਟ ਦੀ ਪਛਾਣ 23 ਸਾਲਾ ਫੈਜ਼ੁਲ ਚੌਧਰੀ ਵਜੋਂ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਛੋਟੇ ਜਹਾਜ਼ ਨੇ ਪੂਰਬੀ ਫਾਰਮਿੰਗਡੇਲ ਦੇ ਰਿਪਬਲਿਕ ਏਅਰਪੋਰਟ ਤੋਂ ਦੁਪਹਿਰ 2:18 ਵਜੇ ਉਡਾਣ ਭਰੀ ਸੀ, ਜਿਸ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕ ਸਵਾਰ ਸਨ। ਇਹ ਇੱਕ ਟੂਰਿਸਟ ਫਲਾਈਟ ਸੀ, ਪਰ ਇਹ ਕਰੈਸ਼ ਹੋ ਗਿਆ। ਜਹਾਜ਼ ਦੁਪਹਿਰ 3 ਵਜੇ ਦੇ ਕਰੀਬ ਉੱਤਰੀ ਲਿੰਡਨਹਰਸਟ ਵਿੱਚ ਵੈੱਲਵੁੱਡ ਐਵੇਨਿਊ ਅਤੇ ਫਿਫਥ ਸਟ੍ਰੀਟ ਦੇ ਚੌਰਾਹੇ ਦੇ ਨੇੜੇ ਕਰੈਸ਼ ਹੋਣ ਤੋਂ ਪਹਿਲਾਂ ਐਮਰਜੈਂਸੀ ਲੈਂਡਿੰਗ ਕਰਨ ਲਈ ਹਵਾਈ ਅੱਡੇ ਵੱਲ ਮੁੜਿਆ ਸੀ। ਰਿਪੋਰਟਾਂ ਮੁਤਾਬਿਕ ਜ਼ਮੀਨ ‘ਤੇ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਨਾ ਹੀ ਕਿਸੇ ਘਰ ਨੂੰ ਕੋਈ ਨੁਕਸਾਨ ਹੋਇਆ ਹੈ।