GTA News Media

Top Info Bar
22.1°C Toronto Loading date...
India

ਸਕੂਲ ‘ਚ 16 ਸਾਲਾ ਵਿਦਿਆਰਥਣ ਦੀ ਦਿਲ ਦਾ ਦੌਰ ਪੈਣ ਨਾਲ ਮੌਤ

ਸਕੂਲ ‘ਚ 16 ਸਾਲਾ ਵਿਦਿਆਰਥਣ ਦੀ ਦਿਲ ਦਾ ਦੌਰ ਪੈਣ ਨਾਲ ਮੌਤ
Share this post via:

ਇੰਦੌਰ ਸ਼ਹਿਰ  ‘ਚ ਇੱਕ 16 ਸਾਲਾ ਵਿਦਿਆਰਥਣ ਦੀ ਦਿਲ ਦਾ ਦੌਰ ਪੈਣ ਨਾਲ ਮੌਤ ਹੋ ਗਈ ਹੈ। ਜਦੋਂ ਉਸ ਨੂੰ ਦਿਲ ਦਾ ਦੌਰਾ ਪਿਆ, ਉਦੋਂ ਉਹ ਗਣਤੰਤਰ ਦਿਵਸ ‘ਤੇ ਆਪਣੇ ਸਕੂਲ ‘ਚ ਆਯੋਜਿਤ ਪ੍ਰੋਗਰਾਮ ਦੀ ਤਿਆਰੀ ਕਰ ਰਹੀ ਸੀ। ਨੌਜਵਾਨ ਧੀ ਦੇ ਦਿਹਾਂਤ ਨਾਲ ਸੋਗ ‘ਚ ਡੁੱਬੇ ਪਰਿਵਾਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਉਸ ਦੀਆਂ ਅੱਖਾਂ ਦਾਨ ਕੀਤੀਆਂ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਵਾਸੀ ਰਾਘਵੇਂਦਰ ਤ੍ਰਿਪਾਠੀ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਵਰਿੰਦਾ ਤ੍ਰਿਪਾਠੀ (16) ਊਸ਼ਾ ਨਗਰ ਖੇਤਰ ‘ਚ ਸਥਿਤ ਛਤਰਪਤੀ ਸਿਵਾਜੀ ਸਕੂਲ ‘ਚ ਤੁਰਦੇ-ਤੁਰਦੇ ਅਚਾਨਕ ਡਿੱਗ ਗਈ।

ਉਨ੍ਹਾਂ ਦੱਸਿਆ,”ਸਕੂਲ ‘ਚ ਉਸ ਨੂੰ ਹੋਸ਼ ‘ਚ ਲਿਆਉਣ ਲਈ ਉਸ ਦੇ ਚਿਹਰੇ ‘ਤੇ ਪਾਣੀ ਛਿੜਕਿਆ ਗਿਆ ਪਰ ਉਸ ਦੇ ਬੇਹੋਸ਼ ਬਣੇ ਰਹਿਣ ‘ਤੇ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।” ਡਾਕਟਰਾਂ ਅਨੁਸਾਰ, ਹਸਪਤਾਲ ਲਿਆਏ ਜਾਣ ਤੋਂ ਪਹਿਲਾਂ ਹੀ ਉਸ ਦੇ ਸਾਹ ਰੁਕ ਚੁਕੇ ਸਨ।” ਤ੍ਰਿਪਾਠੀ ਨੇ ਦੱਸਿਆ ਕਿ ਹਸਪਤਾਲ ‘ਚ ਹਾਲਾਂਕਿ ਡਾਕਟਰਾਂ ਨੇ ਸੀਪੀਆਰ ਅਤੇ ਹੋਰ ਉਪਾਅ ਕੀਤੇ ਪਰ ਵਰਿੰਦਾ ਹੋਸ਼ ‘ਚ ਨਹੀਂ ਆ ਸਕੀ ਅਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।ਡਾਕਟਰਾਂ ਦਾ ਕਹਿਣਾ ਹੈ ਕਿ ਸ਼ੀਤ ਲਹਿਰ ਕਾਰਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ।