GTA News Media

Top Info Bar
22.1°C Toronto Loading date...
India

PM ਮੋਦੀ ਦੇ ਭਰਾ ਨੇ ਜੰਤਰ-ਮੰਤਰ ’ਤੇ ਦਿੱਤਾ ਧਰਨਾ

PM ਮੋਦੀ ਦੇ ਭਰਾ ਨੇ ਜੰਤਰ-ਮੰਤਰ ’ਤੇ ਦਿੱਤਾ ਧਰਨਾ
Share this post via:

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਅਤੇ ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਡੀਲਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰਹਿਲਾਦ ਮੋਦੀ ਨੇ ਸੰਗਠਨ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮੰਗਲਵਾਰ ਜੰਤਰ-ਮੰਤਰ ਵਿਖੇ ਧਰਨਾ ਦਿੱਤਾ। ਪ੍ਰਹਿਲਾਦ ਮੋਦੀ ਅਤੇ ਫੈਡਰੇਸ਼ਨ ਦੇ ਹੋਰ ਮੈਂਬਰ ਜੰਤਰ-ਮੰਤਰ ਵਿਖੇ ਇਕੱਠੇ ਹੋਏ ਅਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਵਿਸ਼ੰਭਰ ਬਸੂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਬਾਰੇ ਇਕ ਮੰਗ ਪੱਤਰ ਪ੍ਰਧਾਨ ਮੰਤਰੀ ਨੂੰ ਸੌਂਪਣਗੇ। ਫੈਡਰੇਸ਼ਨ, ਢੁੱਕਵੇਂ ਮੁੱਲ ਵਾਲੀਆਂ ਦੁਕਾਨਾਂ ਤੋਂ ਵੇਚੇ ਜਾਣ ਵਾਲੇ ਚੌਲ, ਕਣਕ, ਖੰਡ ਅਤੇ ਖਾਣ ਵਾਲੇ ਤੇਲਾਂ ਦੇ ਨਾਲ ਹੀ ਦਾਲਾਂ ’ਤੇ ਹੋਣ ਵਾਲੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ।

ਬਸੂ ਨੇ ਕਿਹਾ,”ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਉੱਚਿਤ ਮੁੱਲ ਵਾਲੀਆਂ ਦੁਕਾਨਾਂ ਦੇ ਮਾਧਿਅਮ ਨਾਲ ਖਾਣ ਵਾਲੇ ਤੇਲ, ਦਾਲ ਅਤੇ ਐੱਲ.ਪੀ.ਜੀ. ਗੈਸ ਸਿਲੰਡਰ ਦੀ ਸਪਲਾਈ ਕੀਤੀ ਜਾਵੇ। ਗ੍ਰਾਮੀਣ ਖੇਤਰਾਂ ਦੀ ਉੱਚਿਤ ਦਰ ਵਾਲੀਆਂ ਦੁਕਾਨਾਂ ਦੇ ਡੀਲਰਾਂ ਨੂੰ ਚੌਲ ਅਤੇ ਕਣਕ ਲਈ ਸਿੱਧੇ ਖਰੀਦ ਏਜੰਟ ਦੇ ਰੂਪ ‘ਚ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।