GTA News Media

Top Info Bar
22.1°C Toronto Loading date...
Punjab

ਪੰਜਾਬ ਦੀਆਂ ਮੰਡੀਆਂ ‘ਤੇ ਹੋਇਆ ਅਡਾਨੀ ਗਰੁੱਪ ਦਾ ਕਬਜ਼ਾ

ਪੰਜਾਬ ਦੀਆਂ ਮੰਡੀਆਂ ‘ਤੇ ਹੋਇਆ ਅਡਾਨੀ ਗਰੁੱਪ ਦਾ ਕਬਜ਼ਾ
Share this post via:
ਅਡਾਨੀ ਗਰੁੱਪ ਨੇ ਬਾਸਮਤੀ ਦੀ ਖਰੀਦ ਰਾਹੀਂ ਪੰਜਾਬ ਦੀਆਂ ਮੰਡੀਆਂ ਉੱਪਰ ਕਬਜ਼ਾ ਕਰਨਾ  ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚੋਂ ਬਾਸਮਤੀ ਅਡਾਨੀ ਗਰੁੱਪ ਖਰੀਦ ਰਿਹਾ ਹੈ।
ਕਿਸਾਨ ਆਗੂ ਨੇ ਕਿਹਾ ਕਿ ਤਰਨਤਾਰਨ, ਭਿੱਖੀਵਿੰਡ ਝੁਬਾਲ, ਪੱਟੀ, ਖੇਮਕਰਨ ਆਦਿ ਮੰਡੀਆਂ ‘ਚ ਬਾਸਮਤੀ 1121 ਅਤੇ 1509 ਆਦਿ ਦੀ ਖ਼ਰੀਦਦਾਰੀ ਇਹੋ ਅਡਾਨੀ ਕੰਪਨੀ ਕਰ ਰਹੀ ਹੈ। ਇਹਨਾਂ ਮੰਡੀਆਂ ‘ਚ ਸਾਰੇ ਵਿਉਪਾਰੀ ਪ੍ਰਾਈਵੇਟ ਆਦਾਰੇ ਅਡਾਨੀ ਗਰੁੱਪ ਦੇ ਹਨ ਤੇ ਫਰਜ਼ੀ ਬੋਲੀ ਲਾਉਂਦੇ ਹਨ।ਇਹ ਆਡਾਨੀ ਘਰਾਣਾ ਬਾਸਮਤੀ ਦੀਆਂ ਦੋ ਕਿਸਮਾਂ 1121 ਤੇ 1509 ਹੀ ਖ਼ਰੀਦਦੇ ਹਨ ਜਦਕਿ ਬਨਾਸਪਤੀ ਦੀ PB-7 ਕਿਸਮ ਖ਼ਰੀਦਦੇ ਹੀ ਨਹੀਂ । ਇਸ ਵੱਡੇ ਕਾਰਪੋਰੇਟ ਘਰਾਣੇ ਕਿਸਾਨਾਂ ਨੂੰ ਮਹਿਜ਼ 3200 ਰੁਪਏ ਵੇਚਣ ਦੀ ਮਜਬੂਰ ਕਰ ਰਹੇ ਹਨ।
ਕਿਸਾਨ ਆਗੂ ਨੇ ਕਿਹਾ ਏਕਾ ਅਧਿਕਾਰ ਜਮਾਉਣ ਜਾ ਰਹੇ ਇਸ ਕਾਰਪੋਰੇਟ ਘਰਾਣੇ ਦੇ ਫੌਰੀ ਅਤੇ ਲੰਬੇ ਦਾਅ ਦੇ ਮਨਸੂਬੇ ਅਤੇ ਕਿਸਾਨਾਂ ਦੀ ਲੁੱਟ ਬੰਦ ਕਰਾਉਣ ਲਈ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਬਾਸਮਤੀ ਦੀਆਂ ਸਾਰੀਆਂ ਕਿਸਮਾਂ ਦੀ ਘੱਟੋ-ਘੱਟ ਖਰੀਦ ਕੀਮਤ 4800 ਰੁ. ਉੱਤੇ ਖਰੀਦ ਯਕੀਨੀ ਬਣਾਵੇ।