GTA News Media

Top Info Bar
22.1°C Toronto Loading date...
Punjab

ਕਾਨਪੁਰ ਤੋਂ ਲਖਨਊ ਜਾ ਰਹੀਆਂ 2 ਦਸਤਾਰਧਾਰੀ ਲੜਕੀਆਂ ਅਚਾਨਕ ਹੋਈਆਂ ਲਾਪਤਾ

ਕਾਨਪੁਰ ਤੋਂ ਲਖਨਊ ਜਾ ਰਹੀਆਂ 2 ਦਸਤਾਰਧਾਰੀ ਲੜਕੀਆਂ ਅਚਾਨਕ ਹੋਈਆਂ ਲਾਪਤਾ
Share this post via:

ਲਖਨਊ : ਉੱਤਰ ਪ੍ਰਦੇਸ਼  ਦੇ ਲਖਨਊ ਦੇ ਕ੍ਰਿਸ਼ਨਾ ਨਗਰ ਥਾਣਾ ਖੇਤਰ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੀਤਪਾਲ ਸਿੰਘ ਦੀਆਂ ਦੋ ਦਸਤਾਰਧਾਰੀ ਬੇਟੀਆਂ ਅਚਾਨਕ ਲਾਪਤਾ ਹੋ ਗਈਆਂ। ਦੋਵੇਂ ਲੜਕੀਆਂ ਕਾਨਪੁਰ  ਤੋਂ ਰਾਜਧਾਨੀ ਲਖਨਊ ਆ ਰਹੀਆਂ ਸਨ। ਲਾਪਤਾ ਲੜਕੀਆਂ ਵਿੱਚੋਂ ਇੱਕ ਦਾ ਨਾਮ ਸਰਬਜੀਤ (25) ਅਤੇ ਦੂਜੀ ਦਾ ਨਾਮ ਤਰਨ ਜੀਤ ਕੌਰ (22) ਦੱਸਿਆ ਜਾ ਰਿਹਾ ਹੈ।

ਲੜਕੀਆਂ ਨੇ ਬੱਸ ‘ਚ ਸਵਾਰ ਹੋਣ ਦੀ ਵੀਡੀਓ ਬਣਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ ਸੀ। ਲਾਪਤਾ ਲੜਕੀਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨਾਵ ਦੇ ਅਜਗੈਨ ‘ਚ ਉਨ੍ਹਾਂ ਦੀ ਆਖਰੀ ਲੋਕੇਸ਼ਨ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਹੁਣ ਪਰਿਵਾਰਕ ਮੈਂਬਰ ਕੁਝ ਅਣਸੁਖਾਵੇਂ ਹੋਣ ਦਾ ਖਦਸ਼ਾ ਜ਼ਾਹਰ ਕਰ ਰਹੇ ਹਨ ਅਤੇ ਲਖਨਊ ਕ੍ਰਿਸ਼ਨਾ ਨਗਰ ਥਾਣੇ ‘ਚ ਅਗਵਾ ਦੀ ਸ਼ਿਕਾਇਤ ਦਿੱਤੀ ਹੈ।