GTA News Media

Top Info Bar
22.1°C Toronto Loading date...
Punjab

ਮੋਰਿੰਡਾ ਦੇ ਕੋਤਵਾਲੀ ਗੁਰੂ ਘਰ ਵਿਚ ਹੋਈ ਬੇਅਦਬੀ , CCTV Footage ਨੇ ਕੀਤਾ ਹੈਰਾਨ

ਮੋਰਿੰਡਾ ਦੇ ਕੋਤਵਾਲੀ ਗੁਰੂ ਘਰ ਵਿਚ ਹੋਈ ਬੇਅਦਬੀ , CCTV Footage ਨੇ ਕੀਤਾ ਹੈਰਾਨ
Share this post via:

 

 

 

ਮੋਰਿੰਡਾ ਦੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ‘ਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੇ ਇੱਕ ਵਿਅਕਤੀ ਨੇ ਪਾਠ ਕਰ ਰਹੇ ਦੋ ਗ੍ਰੰਥੀ ਸਿੰਘਾਂ ਦੇ ਥੱਪੜ ਮਾਰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ ਦੇ ਅੰਗ ਵੀ ਪਾੜ ਦਿੱਤੇ ਜਾਦੇ ਨੇ। ਇਸ ਦੌਰਾਨ ਗ੍ਰੰਥੀ ਸਿੰਘ ਦੀ ਦਸਤਾਰ ਵੀ ਲੱਥ ਗਈ। ਇਸ ਬੇਅਦਬੀ ਨਾਲ ਸਿੱਖ ਭਾਵਨਵਾ ਨੂੰ ਠੇਸ ਜਰੂਰ ਪਹੁੰਂਚੀ ਹੈ। ਜਿੱਥੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾਦਾ ਹੈ। ਸੰਗਤਾਂ ਵਲੋਂ ਇਸ ਬੇਅਦਬੀ ਮਾਮਲੇ ਦੇ ਮੱਦੇਨਜ਼ਰ ਧਰਨਾ ਵੀ ਲਗਾ ਦਿੱਤਾ ਗਿਆ ਹੈ।

ਤੁਸੀ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਵਿਅਕਤੀ ਆਉਦਾ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਚਲਾਕੀ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸਵਾਲ ਵੀ ਕਾਫੀ ਉੱਠ ਰਹੇ ਨੇ ਕਿ ਆਖਰ ਇਹ ਸਭ ਵਰਤਾਰਾ ਕਿਵੇਂ ਵਾਪਰਿਆ?  ਬੇਅਦਬੀ ਤੋਂ ਬਾਅਦ ਸਿੱਖ ਸੰਗਤ ਵਿਚ ਰੋਸ ਦੀ ਲਹਿਰ ਹੈ। ਸੰਗਤ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।