GTA News Media

Top Info Bar
22.1°C Toronto Loading date...
Punjab

ਸਿੱਧੂ ਨੇ ਕੈਪਟਨ ਤੇ ਫਿਰ ਕੀਤਾ ਸ਼ਬਦੀ ਹਮਲਾ ਕਿਹਾ ਕੈਪਟਨ ਡਰਪੋਕ, ਧੋਖੇਬਾਜ਼ ਤੇ ਨਾਕਾਮ ਮੁੱਖ ਮੰਤਰੀ

ਸਿੱਧੂ ਨੇ ਕੈਪਟਨ ਤੇ ਫਿਰ ਕੀਤਾ ਸ਼ਬਦੀ ਹਮਲਾ ਕਿਹਾ ਕੈਪਟਨ ਡਰਪੋਕ, ਧੋਖੇਬਾਜ਼ ਤੇ ਨਾਕਾਮ ਮੁੱਖ ਮੰਤਰੀ
Share this post via:

ਅੰਮ੍ਰਿਤਸਰ:ਨਵਜੋਤ ਸਿੱਧੂ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਗੰਭੀਰ ਦੋਸ਼ ਲਾਏ।ਉਨ੍ਹਾ ਨੇ ਕਿਹਾ ਕਿ ਕੈਪਟਨ ਡਰਪੋਕ ਤੇ ਧੋਖੇਬਾਜ਼ ਹੈ। ਰੇਤ ਮਾਫੀਆ ਦੇ ਮੁੱਦੇ ਤੇ ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਆਪਣੇ ਸਮੇਂ ‘ਚ ਤਾ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਇਹ ਮੁੱਦਾ ਉਠਾ ਰਹੇ ਹਨ।
ਸਿੱਧੂ ਨੇ ਕੈਪਟਨ ਤੇ ਨਿੱਜੀ ਹਮਲਾ ਕਰਦਿਆਂ ਕਿਹਾ ਕਿ ਕੈਪਟਨ ਦੀ ਤਾ ਪਤਨੀ ਵੀ ਉਨ੍ਹਾਂ ਦੇ ਨਾਲ ਨਹੀਂ ਹੈ। ਤੇ ਕਾਂਗਰਸ ਨੇ ਨਾਕਾਮ ਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਕੈਪਟਨ ਕਹਿੰਦੇ ਸੀ ਕਿ ਸਿੱਧੂ ਲਈ ਦਰਵਾਜ਼ੇ ਬੰਦ ਹੋ ਗਏ । ਸਿੱਧੂ ਨੇ ਇਹ ਵੀ ਕਿਹਾ ਕਿ ਮੈਂ ਚੱਲੇ ਹੋਏ ਕਾਰਤੂਸ ਦੀ ਗੱਲ ਨਹੀਂ ਕਰਦਾ। ਤੇ ਕੈਪਟਨ ਨਾਲ ਤਾਂ ਕੌਸਲਰ ਵੀ ਨਹੀਂ ।